ਬੰਗਲਾਦੇਸ਼ ਖਿਲਾਫ ਅਫਗਾਨਿਸਤਾਨ ਦੀ ਜਿੱਤ ਤੋਂ ਬਾਅਦ ਆਸਟ੍ਰੇਲੀਆ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਇਸ ਦੌਰਾਨ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਆਸਟ੍ਰੇਲੀਆ ਦੇ ਮਹਾਨ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਹਾਲਾਂਕਿ ਉਹ ਆਈਪੀਐਲ ਸਮੇਤ ਹੋਰ ਲੀਗਾਂ ਵਿੱਚ ਖੇਡਦੇ ਰਹਿਣਗੇ। ਡੇਵਿਡ ਵਾਰਨਰ ਦੇ ਨਾਂ 49 ਅੰਤਰਰਾਸ਼ਟਰੀ ਸੈਂਕੜੇ ਹਨ। ਪਰ ਹੁਣ ਇਸ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫੈਸਲਾ ਕਰ ਲਿਆ ਹੈ।
ਡੇਵਿਡ ਵਾਰਨਰ ਨੇ ਆਪਣਾ ਟੈਸਟ ਡੈਬਿਊ 2011 ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਕੀਤਾ ਸੀ। ਇਸ ਤੋਂ ਬਾਅਦ ਉਹ ਤਿੰਨੋਂ ਫਾਰਮੈਟਾਂ ਵਿੱਚ ਆਸਟਰੇਲੀਆ ਦੀ ਨੁਮਾਇੰਦਗੀ ਕਰਦੇ ਰਹੇ। ਹਾਲਾਂਕਿ ਡੇਵਿਡ ਵਾਰਨਰ ਦਾ ਟੈਸਟ ਕਰੀਅਰ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ, ਪਰ ਉਹ ਵਨਡੇ ਅਤੇ ਟੀ-20 ਫਾਰਮੈਟਾਂ ਵਿੱਚ ਬਹੁਤ ਸਫਲ ਰਹੇ। ਇਸ ਤੋਂ ਇਲਾਵਾ ਡੇਵਿਡ ਵਾਰਨਰ ਆਈਪੀਐਲ ਦੇ ਸਭ ਤੋਂ ਸਫਲ ਬੱਲੇਬਾਜ਼ਾਂ ਵਿੱਚੋਂ ਇੱਕ ਹਨ। ਇਸ ਖਿਡਾਰੀ ਦੀ ਕਪਤਾਨੀ ‘ਚ ਸਨਰਾਈਜ਼ਰਸ ਹੈਦਰਾਬਾਦ ਨੇ 2016 ‘ਚ ਆਈ.ਪੀ.ਐੱਲ ਖਿਤਾਬ ਜਿੱਤਿਆ ਸੀ। ਸਨਰਾਈਜ਼ਰਜ਼ ਹੈਦਰਾਬਾਦ ਤੋਂ ਇਲਾਵਾ, ਉਹ ਆਈਪੀਐਲ ਵਿੱਚ ਦਿੱਲੀ ਕੈਪੀਟਲਜ਼ ਦਾ ਹਿੱਸਾ ਰਹੇ ਹਨ।