ਡੇਵਿਡ ਵਾਰਨਰ ਨੇ ਨਵੇਂ ਸਾਲ ਦੇ ਪਹਿਲੇ ਹੀ ਦਿਨ ਵਿਸ਼ਵ ਕ੍ਰਿਕਟ ਨੂੰ ਹੈਰਾਨ ਕਰ ਦਿੱਤਾ ਹੈ। ਵਾਰਨਰ ਨੇ ਹੁਣ ਵਨਡੇ ਕ੍ਰਿਕਟ ਤੋਂ ਵੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਵਾਰਨਰ ਨੇ ਪਹਿਲਾਂ ਹੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਵਾਰਨਰ ਨੇ ਦੱਸਿਆ ਸੀ ਕਿ ਉਹ ਸਿਡਨੀ ਕ੍ਰਿਕਟ ਗਰਾਊਂਡ ‘ਤੇ ਪਾਕਿਸਤਾਨ ਖਿਲਾਫ ਆਪਣਾ ਆਖਰੀ ਟੈਸਟ ਖੇਡੇਗਾ। ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਸਿਡਨੀ ਟੈਸਟ 3 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਟੈਸਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਾਰਨਰ ਨੇ ਹੁਣ ਵਨਡੇ ਕ੍ਰਿਕਟ ਤੋਂ ਵੀ ਹਟਣ ਦਾ ਐਲਾਨ ਕਰ ਦਿੱਤਾ ਹੈ।
ਡੇਵਿਡ ਵਾਰਨਰ ਦੇ ਟੈਸਟ ਕ੍ਰਿਕਟ ਛੱਡਣ ਦੇ ਐਲਾਨ ਦੇ ਨਾਲ ਹੀ ਕਈ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਸਵਾਲ ਇਹ ਹੈ ਕਿ ਟੈਸਟ ਛੱਡਣ ਤੋਂ ਬਾਅਦ ਉਹ ਕ੍ਰਿਕਟ ਦੇ ਹੋਰ ਫਾਰਮੈਟਾਂ ‘ਚ ਕਦੋਂ ਤੱਕ ਖੇਡਣਗੇ? ਆਸਟ੍ਰੇਲੀਆਈ ਟੀਮ ‘ਚ ਉਨ੍ਹਾਂ ਦਾ ਭਵਿੱਖ ਕੀ ਹੋਵੇਗਾ? ਪਰ, ਸਾਨੂੰ ਜ਼ਿਆਦਾ ਇੰਤਜ਼ਾਰ ਕੀਤੇ ਬਿਨਾਂ, ਵਾਰਨਰ ਨੇ ਹੁਣ ਉਨ੍ਹਾਂ ਸਵਾਲਾਂ ਦੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਉਸੇ ਦੀ ਹੀ ਕੜੀ ਹੈ। ਡੇਵਿਡ ਵਾਰਨਰ ਨੇ ਸਿਡਨੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਇੱਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਆਪਣੇ ਆਖਰੀ ਟੈਸਟ ਤੋਂ ਪਹਿਲਾਂ ਉਹ ਪ੍ਰੈੱਸ ਕਾਨਫਰੰਸ ‘ਚ ਆਏ, ਜਿੱਥੇ ਉਨ੍ਹਾਂ ਨੇ ਦੱਸਿਆ ਕਿ ਉਹ ਟੈਸਟ ਅਤੇ ਵਨਡੇ ਦੋਵਾਂ ਤੋਂ ਸੰਨਿਆਸ ਲੈ ਰਹੇ ਹਨ।