ACT ਪਾਰਟੀ ਦੇ ਆਗੂ ਡੇਵਿਡ ਸੀਮੌਰ ਆਪਣੀ ਟੀਮ ਡਾ: ਪਰਮਜੀਤ ਪਰਮਾਰ, ਐਸ਼ ਪਰਮਾਰ, ਰਾਹੁਲ ਚੋਪੜਾ ਅਤੇ ਮਾਈਕ ਮੈਕਕਾਰਮਿਕ ਨਾਲ ਸੋਮਵਾਰ ਨੂੰ ਟਾਕਾਨਿਨੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਹਨ। ਇਸ ਦੌਰਾਨ ਗੁਰਦੁਆਰਾ ਕਲਗੀਧਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਉਨ੍ਹਾਂ ਨੇ ਸਕੂਲ, ਖੇਡਾਂ ਦੀਆਂ ਸਹੂਲਤਾਂ ਚਾਈਲਡ ਕੇਅਰ ਦਾ ਦੌਰਾ ਕੀਤਾ ਅਤੇ ਭੋਜਨ, ਰਿਹਾਇਸ਼, ਖੇਡਾਂ ਅਤੇ ਸਿੱਖਿਆ ਰਾਹੀਂ ਵਿਆਪਕ ਨਿਊਜ਼ੀਲੈਂਡਰ ਭਾਈਚਾਰੇ ਲਈ SSSNZ ਦੇ ਕੰਮ ਦੀ ਪ੍ਰਸ਼ੰਸਾ ਕੀਤੀ। ਉੱਥੇ ਹੀ ਭਾਈਚਾਰੇ ਨੇ ਅਧਿਕਾਰਾਂ, ਅਪਰਾਧ, ਇਮੀਗ੍ਰੇਸ਼ਨ, ਹਾਊਸਿੰਗ ਆਦਿ ਦੇ ਬਿੱਲ ਵਰਗੇ ਮੁੱਦਿਆਂ ਨੂੰ ਉਠਾਇਆ ਤੇ ਟੀਮ ਨੇ ਮੁੱਦਿਆਂ ‘ਤੇ ਚਰਚਾ ਕਰਨ ਲਈ 2 ਤੋਂ ਵੱਧ ਘੰਟੇ ਬਿਤਾਏ। ਇਸ ਦੌਰਾਨ ਸੁਸਾਇਟੀ ਨੇ ਇਸ ਟੀਮ ਦਾ ਨਿੱਘਾ ਸਵਾਗਤ ਕੀਤਾ ਅਤੇ ਰਾਜਨੀਤੀ ਰਾਹੀਂ ਦੇਸ਼ ਲਈ ਪਾਏ ਯੋਗਦਾਨ ਦਾ ਵੀ ਸਵਾਗਤ ਕੀਤਾ।