ਨਿਊਜ਼ੀਲੈਂਡ ‘ਚ ਸਿਹਤ ਸਹੂਲਤਾਂ ਦਾ ਕੀ ਹਾਲ ਹੈ ਇਸਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਮਰੀਜ਼ਾਂ ਨੂੰ ਐਮਰਜੈਂਸੀ ਡਿਪਾਰਟਮੈਂਟ ‘ਚ ਵੀ ਇਲਾਜ਼ ਲਈ ਉਡੀਕ ਕਰਨੀ ਪੈਂਦੀ ਹੈ। ਇਸੇ ਉਡੀਕ ਕਾਰਨ ਕਈ ਮਰੀਜ਼ਾਂ ਨੂੰ ਆਪਣੀ ਜਾਨ ਵੀ ਗਵਾਉਣੀ ਪੈ ਰਹੀ ਹੈ। ਤਾਜ਼ਾ ਮਾਮਲਾ ਰੋਟੋਰੂਆ ਹਸਪਤਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇਲਾਜ਼ ‘ਚ ਹੋਈ ਦੇਰੀ ਦੇ ਕਾਰਨ ਇੱਕ 83 ਸਾਲਾ ਬਜ਼ੁਰਗ ਦੀ ਮੌਤ ਹੋਈ ਹੈ। 83 ਸਾਲ ਦੇ ਬ੍ਰਾਇਨ ਬ੍ਰੋਸਨਹਾਨ ਦੀ ਧੀ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ 31 ਜੁਲਾਈ ਨੂੰ ਬ੍ਰੋਸਨਹਾਨ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਦੇ ਐਮਰਜੈਂਸੀ ਵਿਭਾਗ (ਈਡੀ) ਵਿੱਚ ਸੈਲੂਲਾਈਟਿਸ ਕਾਰਨ ਲੱਤਾਂ ਵਿੱਚ ਗੰਭੀਰ ਦਰਦ ਹੋਣ ਕਾਰਨ ਲਿਜਾਇਆ ਗਿਆ ਸੀ। ਪਰ ਚਾਰ ਦਿਨਾਂ ਬਾਅਦ ਹਸਪਤਾਲ ਦੇ ਇੱਕ ਵਾਰਡ ਵਿੱਚ ਰੱਖੇ ਜਾਣ ਤੋਂ ਬਾਅਦ ਉਹ ਅਚਾਨਕ ਡਿੱਗ ਪਿਆ ਸੀ ਸ ਦੌਰਾਨ ਉਸਦੇ ਸਿਰ ਵਿੱਚ ਸੱਟ ਵੱਜ ਗਈ ਅਤੇ ਇਲਾਜ਼ ਨਾ ਮਿਲਣ ਕਾਰਨ ਕੁਝ ਘੰਟਿਆਂ ਬਾਅਦ ਉਸਦੀ ਮੌਤ ਹੋ ਗਈ। ਹਾਲਾਂਕਿ ਬਜੁਰਗ ਦੀ ਧੀ ਦਾ ਇਹ ਵੀ ਕਹਿਣਾ ਹੈ ਕਿ ਇਸ ਵਿੱਚ ਸਟਾਫ ਦੀ ਜਾਂ ਡਾਕਟਰਾਂ ਦੀ ਅਣਗਹਿਲੀ ਵਾਲਾ ਕੋਈ ਵੀ ਮਸਲਾ ਨਹੀਂ ਹੈ, ਕਿਉਂਕ ਸਟਾਫ ਤਾਂ ਲੋੜ ਤੋਂ ਵੱਧ ਕੰਮ ‘ਚ ਰੁੱਝਿਆ ਸੀ, ਜਿਸ ਕਾਰਨ ਇਹ ਅਨਹੋਣੀ ਵਾਪਰੀ। ਪਰ ਅਜਿਹੇ ਮਾਮਲੇ ਸਿਹਤ ਵਿਭਾਗ ‘ਚ ਸਟਾਫ ਦੀ ਘਾਟਦੀ ਜਿੱਥੇ ਪੋਲ ਖੋਲ੍ਹਦੇ ਨੇ ਉੱਥੇ ਹੀ ਆਮ ਲੋਕਾਂ ਦੀ ਜ਼ਿੰਦਗੀ ‘ਤੇ ਵੀ ਭਾਰੀ ਪੈਂਦੇ ਨੇ।
