ਚੇਨਈ ਸੁਪਰ ਕਿੰਗਜ਼ ਦੇ ਆਲਰਾਊਂਡਰ ਡੇਰਿਲ ਮਿਸ਼ੇਲ ਹੁਣ ਤੱਕ IPl ‘ਚ ਆਪਣੀ ਛਾਪ ਛੱਡਣ ‘ਚ ਨਾਕਾਮ ਰਹੇ ਹਨ। ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ ਮਿੰਨੀ ਨਿਲਾਮੀ ਵਿੱਚ ਮਿਸ਼ੇਲ ਨੂੰ ਮੋਟੀ ਰਕਮ ਦੇ ਕੇ ਖਰੀਦਿਆ। ਅਜਿਹੇ ‘ਚ ਡੇਰਿਲ ਮਿਸ਼ੇਲ ਆਉਣ ਵਾਲੇ ਮੈਚ ‘ਚ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨਗੇ। ਗੁਜਰਾਤ ਖਿਲਾਫ ਮੈਚ ਤੋਂ ਪਹਿਲਾਂ ਮਿਸ਼ੇਲ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਦਰਅਸਲ, ਆਪਣੇ ਅਗਲੇ ਮੈਚ ਲਈ ਅਭਿਆਸ ਦੌਰਾਨ ਡੇਰਿਲ ਮਿਸ਼ੇਲ ਨੇ ਸ਼ਾਟ ਖੇਡ ਕੇ ਇੱਕ ਪ੍ਰਸ਼ੰਸਕ ਦਾ ਫੋਨ ਤੋੜ ਦਿੱਤਾ। ਖਿਡਾਰੀਆਂ ਨੂੰ ਅਭਿਆਸ ਕਰਦੇ ਦੇਖਣ ਲਈ ਕ੍ਰਿਕਟ ਪ੍ਰਸ਼ੰਸਕ ਵੀ ਸਟੇਡੀਅਮ ‘ਚ ਮੌਜੂਦ ਹਨ। ਇਸ ਦੌਰਾਨ, ਇੱਕ ਪ੍ਰਸ਼ੰਸਕ ਆਪਣੇ ਆਈਫੋਨ ਨਾਲ ਡੇਰਿਲ ਮਿਸ਼ੇਲ ਦੀ ਬੱਲੇਬਾਜ਼ੀ ਨੂੰ ਰਿਕਾਰਡ ਕਰ ਰਿਹਾ ਸੀ। ਇਸ ਸਮੇਂ ਮਿਸ਼ੇਲ ਨੇ ਅਜਿਹਾ ਸ਼ਾਟ ਖੇਡਿਆ ਕਿ ਗੇਂਦ ਸਿੱਧੀ ਕ੍ਰਿਕਟ ਪ੍ਰਸ਼ੰਸਕ ਦੇ ਚਿਹਰੇ ‘ਤੇ ਜਾ ਲੱਗੀ। ਇਸ ਤੋਂ ਬਾਅਦ ਫੋਨ ਡਿੱਗ ਗਿਆ। ਕ੍ਰਿਕਟ ਪ੍ਰਸ਼ੰਸਕ ਨੂੰ ਕੋਈ ਸੱਟ ਨਹੀਂ ਲੱਗੀ ਪਰ ਉਸ ਦਾ ਫੋਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਘਟਨਾ ਤੋਂ ਬਾਅਦ ਡੇਰਿਲ ਮਿਸ਼ੇਲ ਨੇ ਪ੍ਰਸ਼ੰਸਕ ਨੂੰ ਤੋਹਫੇ ਵਜੋਂ ਆਪਣੇ ਦਸਤਾਨੇ ਦਿੱਤੇ।
ਰੁਤੁਰਾਜ ਗਾਇਕਵਾੜ ਦੀ ਕਪਤਾਨੀ ਵਿੱਚ, ਚੇਨਈ ਸੁਪਰ ਕਿੰਗਜ਼ ਨੇ ਆਪਣਾ ਅਗਲਾ ਮੈਚ ਗੁਜਰਾਤ ਟਾਈਟਨਸ ਦੇ ਖਿਲਾਫ ਖੇਡਣਾ ਹੈ। ਇਹ ਮੈਚ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ 10 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਣਾ ਹੈ। ਚੇਨਈ ਅਤੇ ਗੁਜਰਾਤ ਦੋਵਾਂ ਲਈ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ।