ਇਸ ਸਮੇਂ ਇੱਕ ਵੱਡੀ ਖਬਰ ਨੌਰਥਲੈਂਡ ਦੇ Dargaville ਤੋਂ ਆ ਰਾਹੀਂ ਹੈ, ਜਿੱਥੇ ਇੱਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ। ਜਹਾਜ਼ “ਲੈਂਡਿੰਗ” ਦੌਰਾਨ ਹਾਦਸੇ ਦਾ ਸ਼ਿਕਾਰ ਹੋਇਆ ਹੈ। ਹਾਦਸੇ ਵਿੱਚ ਦੋ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾਂ ਰਹੀ ਹੈ। ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ Whāngārei ਤੋਂ 57 ਕਿਲੋਮੀਟਰ ਪੱਛਮ ਵਿੱਚ Dargaville Aerodrome ਵਿੱਚ ਵਾਪਰੀ ਇਸ ਘਟਨਾ ਦੀ ਪੁਲਿਸ ਨੂੰ ਦੁਪਹਿਰ 12.15 ਵਜੇ ਇੱਕ ਜਹਾਜ਼ ਹਾਦਸੇ ਦੀ ਖਬਰ ਮਿਲੀ ਹੈ।
ਸੇਂਟ ਜੌਨ ਦੇ ਇੱਕ ਬੁਲਾਰੇ ਨੇ ਕਿਹਾ, ਹਾਦਸੇ ਤੋਂ ਬਾਅਦ ਸੇਂਟ ਜੌਹਨ ਐਂਬੂਲੈਂਸ ਦੁਆਰਾ ਦੋ ਲੋਕਾਂ ਨੂੰ ਹਸਪਤਾਲ ਪਹੁੰਚਿਆ ਗਿਆ ਹੈ। ਗੰਭੀਰ ਰੂਪ ਨਾਲ ਜ਼ਖਮੀ ਹੋਏ ਵਿਅਕਤੀ ਨੂੰ Whāngārei Base ਹਸਪਤਾਲ ਅਤੇ ਇੱਕ ਮਾਮੂਲੀ ਜ਼ਖ਼ਮੀ ਵਿਅਕਤੀ ਨੂੰ Dargaville ਹਸਪਤਾਲ ਲਿਜਾਇਆ ਗਿਆ ਹੈ। Dargaville ਏਰੋ ਕਲੱਬ ਦੇ Murray Farrand ਨੇ ਕਿਹਾ ਕਿ ਇਸ ਘਟਨਾ ਵਿੱਚ ਇੱਕ RV ਜਹਾਜ਼ ਸ਼ਾਮਿਲ ਸੀ, ਅਤੇ ਉਸ ਵਿੱਚ ਦੋ ਲੋਕ ਸਵਾਰ ਸਨ ਜਦੋਂ ਜਹਾਜ਼ ਦੇ ਉਤਰਨ ਵੇਲੇ ਇਹ ਘਟਨਾ ਵਾਪਰੀ ਹੈ।