ਪੁਲਿਸ ਆਕਲੈਂਡ ਦੇ ਇੱਕ ਵਿਅਕਤੀ ਨੂੰ ਉਸ ਦੀ ਗ੍ਰਿਫਤਾਰੀ ਲਈ ਕਈ ਵਾਰੰਟਾਂ ਸਹਿਤ ਲੱਭਣ ਲਈ ਆਮ ਜਨਤਾ ਨੂੰ ਮਦਦ ਦੀ ਅਪੀਲ ਕਰ ਰਹੀ ਹੈ, ਜਿਸ ਵਿੱਚ ਇੱਕ ਹਥਿਆਰ ਅਤੇ ਹਿੰਸਕ ਅਪਰਾਧ ਸ਼ਾਮਿਲ ਹੈ। Counties Manukau ਪੁਲਿਸ ਨੇ ਅੱਜ ਫੇਸਬੁੱਕ ‘ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਇਹ Daziea Huia (18) ਖਤਰਨਾਕ ਅਪਰਾਧੀ ਹੈ ਅਤੇ ਜਨਤਾ ਦੁਆਰਾ ਇਸ ਵਿਅਕਤੀ ਨਾਲ ਸੰਪਰਕ ਨਹੀਂ ਕੀਤਾ ਜਾਣਾ ਚਾਹੀਦਾ।
ਪੁਲਿਸ ਨੇ ਕਿਹਾ ਕਿ ਜੋ ਵੀ ਵਿਅਕਤੀ Huia ਨੂੰ ਵੇਖਦਾ ਹੈ ਉਸ ਨੂੰ ਤੁਰੰਤ 111 ‘ਤੇ ਕਾਲ ਕਰਨ ਦੀ ਸਲਾਹ ਦਿੱਤੀ ਗਈ ਹੈ। ਪੁਲਿਸ ਨੇ ਉਸ ਦੇ ਠਿਕਾਣਿਆਂ ਦੀ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 105 ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ, ਕਿ ਉਹ ਫਾਈਲ ਨੰਬਰ 210614/6164 ਦੇ ਹਵਾਲੇ ਨਾਲ 105 ‘ਤੇ ਪੁਲਿਸ ਨਾਲ ਸੰਪਰਕ ਕਰਨ ਜਾਂ 0800 555 111 ‘ਤੇ ਗੁਪਤ ਰੂਪ ਵਿੱਚ ਕ੍ਰਾਈਮਸਟੋਪਰਸ ਨਾਲ ਸੰਪਰਕ ਕੀਤਾ ਜਾਵੇ।