ਨਿਊਜ਼ੀਲੈਂਡ ਦੇ ਜੰਮਪਲ ਪੰਜਾਬੀ ਨੌਜਵਾਨ ਦਮਨ ਕੁਮਾਰ ਨਾਲ ਜੁੜੀ ਵਡੀ ਖ਼ਬਰ ਸਾਹਮਣੇ ਆਈ ਹੈ। ਗ੍ਰੀਨ ਪਾਰਟੀ ਦੇ ਇਮੀਗ੍ਰੇਸ਼ਨ ਬੁਲਾਰੇ ਰਿਕਾਰਡੋ ਮੇਨੇਂਡੇਜ਼ ਮਾਰਚ ਨੇ ਇੱਕ ਬਿਆਨ ‘ਚ ਦੱਸਿਆ ਕਿ ਉਸਨੂੰ ਅੱਜ ਦੁਪਹਿਰ ਐਸੋਸੀਏਟ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਪੇਂਕ ਦੇ ਦਫ਼ਤਰ ਦੁਆਰਾ ਜਾਣਕਾਰੀ ਦਿੱਤੀ ਗਈ ਹੈ ਕਿ ਦਮਨ ਕੁਮਾਰ ਨੂੰ ਭਾਰਤ ਡਿਪੋਰਟ ਕਰਨ ਦੀ ਬਜਾਏ ਰਿਹਾਇਸ਼ ਦੀ ਪੇਸ਼ਕਸ਼ ਕੀਤੀ ਗਈ ਹੈ। ਹਾਲਾਂਕਿ ਦਮਨ ਦੇ ਲਈ ਇੱਕ ਮਾੜੀ ਖ਼ਬਰ ਵੀ ਹੈ ਕਿ ਦਮਨ ਦੇ ਮਾਪੇ ਜੋ ਕਿ ਲਗਭਗ 24 ਸਾਲਾਂ ਤੋਂ ਨਿਊਜ਼ੀਲੈਂਡ ਵਿੱਚ ਰਹਿ ਰਹੇ ਹਨ ਨੂੰ ਅਜੇ ਵੀ ਨਿਊਜੀਲੈਂਡ ਛੱਡਣ ਲਈ ਕਿਹਾ ਜਾਏਗਾ। ਮਨਿਸਟਰ ਪੇਂਕ ਨੇ ਕਿਹਾ ਹੈ ਦਮਨ ਦੇ ਮਸਲੇ ‘ਤੇ ਵਿਚਾਰ ਕਰਨ ਤੋਂ ਬਾਅਦ ਮੈਂ ਸ਼੍ਰੀ ਦਮਨ ਕੁਮਾਰ ਨੂੰ ਇੱਕ ਨਿਵਾਸੀ ਵੀਜ਼ਾ ਦੇਣ ਲਈ ਤਿਆਰ ਹਾਂ।
