ਬੀਤੇ ਦਿਨ ਨਿਊਜੀਲੈਂਡ ਦੀ ਸਰਕਾਰ ਵੱਲੋਂ ਨੈਸ਼ਨਲ ਸੈਂਟਰ ਆਫ ਰਿਸਰਚ ਐਕਸੀਲੈਂਸ ਫਾਰ ਪਰਵੈਂਟਿੰਗ ਐਂਡ ਕਾਊਂਟਰਿੰਗ ਵਾਇਲੈਂਟ ਇਕਸਟਰੀਮਇਜਮ ਦੀ ਸ਼ੁਰੂਆਤ ਕੀਤੀ ਗਈ ਹੈ। ਵੈਲਿੰਗਟਨ ‘ਚ ਇਸ ਦੀ ਅਗਵਾਈ ਖੁਦ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵੱਲੋਂ ਕੀਤੀ ਗਈ ਹੈ। ਉੱਥੇ ਹੀ ਇਸ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਨੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨਾਲ ਗੱਲਬਾਤ ਕੀਤੀ। ਅਮਰੀਕਾ ਤੋਂ ਪਰਤਣ ਮਗਰੋਂ ਪ੍ਰਧਾਨ ਮੰਤਰੀ ਪਹਿਲੇ ਸਮਾਗਮ ‘ਚ ਵੀਹ ਮਿੰਟ ਲਈ ਹੀ ਹਾਜ਼ਿਰ ਹੋਏ ਸਨ, ਇਸ ਦੌਰਾਨ ਦਲਜੀਤ ਸਿੰਘ ਨੇ ਉਨ੍ਹਾਂ ਨਾਲ ਸਿੱਖ ਭਾਈਚਾਰੇ ਦੇ ਮਸਲਿਆਂ ਨੂੰ ਲੈ ਕੇ 5 ਮਿੰਟ ਤੱਕ ਗੱਲਬਾਤ ਕੀਤੀ। ਜਿਨ੍ਹਾਂ ਵਿੱਚ ਧਾਰਮਿਕ ਮੁੱਦਿਆਂ ਜਿਹਨਾਂ ‘ਚ ਕਕਾਰਾਂ ਦਾ ਮਸਲੇ ਸ਼ਾਮਿਲ ਹਨ ਬਾਰੇ ਚਰਚਾ ਹੋਈ। ਇਸ ਤੋਂ ਇਲਾਵਾ ਔਫਸੋਰ ਸਟੱਕ ਟੈਂਪਰੇਰੀ ਸਟੱਕ ਤੇ ਓਵਰ ਸਟੇਅ ਹੋ ਚੁੱਕੇ ਪਰਵਾਸੀਆਂ ਅਤੇ ਮਾਪਿਆਂ ਦੇ ਪੱਕੇ ਵੀਜੇ ਸਬੰਧੀ ਆ ਰਹੀਆਂ ਮੁਸ਼ਕਿਲਾਂ ਸਬੰਧੀ ਵੀ ਗੱਲਬਾਤ ਕੀਤੀ।
ਇਸ ਸਮਾਗਮ ‘ਚ ਵੱਖ ਵੱਖ ਯੂਨੀਵਰਸਿਟੀਜ ਦੇ ਪ੍ਰੋਫੈਸਰਜ , ਵੱਖ ਵੱਖ ਵਿਭਾਗਾਂ ਦੇ ਮੁਖੀਆਂ ਸਣੇ ਸਿੱਖ ਅਤੇ ਮੁਸਲਿਮ ਭਾਈਚਾਰਿਆਂ ਵੱਲੋਂ ਇੱਕ ਇੱਕ ਪ੍ਰਤੀਨਿਧ ਸ਼ਾਮਿਲ ਹੋਇਆ ਸੀ। ਇਸ ਮੌਕੇ ਕੁੱਲ 60 ਅੰਤਰਰਾਸ਼ਟਰੀ ਤੇ ਰਾਸ਼ਟਰੀ ਪ੍ਰਤੀਨਿਧ ਸ਼ਾਮਿਲ ਹੋਏ ਸਨ ।