ਨਿਊਜ਼ੀਲੈਂਡ ਚ ਲਗਾਤਾਰ ਹੁੰਦੀਆਂ ਲੁੱਟਾਂ ਖੋਹਾਂ ਕਾਰਨ ਆਮ ਵਾਸੀਆਂ ਤੇ ਕਾਰੋਬਾਰੀਆਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਇਹ ਲੁੱਟਾਂ ਖੋਹਾਂ ਹੁਣ ਹਿੰਸਕ ਘਟਨਾਵਾਂ ‘ਚ ਬਦਲ ਰਹੀਆਂ ਹਨ। ਤਾਜ਼ਾ ਮਾਮਲਾ ਵੈਲਿੰਗਟਨ ਤੋਂ ਸਾਹਮਣੇ ਆਇਆ ਹੈ ਇੱਥੇ ਇੱਕ ਭਾਰਤੀ ਦੇ ਮੂਲ ਦੇ ਵਿਅਕਤੀ ਦੀ ਡੇਅਰੀ ‘ਤੇ ਲੁਟੇਰਿਆਂ ਦੇ ਵੱਲੋਂ ਲੁੱਟ ਖੋਹ ਕੀਤੀ ਗਈ ਹੈ ਉੱਥੇ ਹੀ ਇਸ ਦੌਰਾਨ ਹੈਰਾਨੀ ਵਾਲੀ ਗੱਲ ਹੈ ਕਿ ਡੇਅਰੀ ਮਾਲਕ ਦੀ ਪਤਨੀ ਨੂੰ ਗੰਭੀਰ ਰੂਪ ਦੇ ਵਿੱਚ ਲੁਟੇਰਿਆਂ ਦੇ ਵੱਲੋਂ ਜ਼ਖਮੀ ਕੀਤਾ ਗਿਆ ਹੈ। ਇਹ ਘਟਨਾ ਐਤਵਾਰ ਸ਼ਾਮ ਦੀ ਹੈ ਜਦੋਂ ਡਾਇਰੀ ਦਾ ਮਾਲਕ ਧਰੁਵਿਨ ਕਿਸੇ ਕੰਮ ਦੇ ਲਈ ਤਕਰੀਬਨ 10 ਮਿੰਟ ਲਈ ਬਾਹਰ ਗਿਆ ਸੀ ਤਾਂ ਉਸਦੀ ਪਤਨੀ ਡੇਅਰੀ ‘ਤੇ ਇਕੱਲੀ ਸੀ ਇਸੇ ਦੌਰਾਨ ਇੱਕ ਕਾਰ ਜਿਸ ਦੇ ਵਿੱਚ ਚਾਰ ਨਕਾਬਪੋਸ਼ ਲੁਟੇਰੇ ਬੈਠੇ ਹੋਏ ਸਨ ਉਹ ਆਉਂਦੇ ਨੇ ਅਤੇ ਆ ਕੇ ਡੇਅਰੀ ਦੇ ਵਿੱਚ ਮੌਜੂਦ ਮਾਲਕ ਦੀ ਪਤਨੀ ਸ਼੍ਰੇਆ ਗਾਂਧੀ ਦੇ ਨਾਲ ਕੁੱਟਮਾਰ ਕਰਦੇ ਹਨ ਅਤੇ ਪੈਸੇ ਅਤੇ ਸਿਗਰਟਾਂ ਚੋਰੀ ਕਰ ਉਥੋਂ ਫਰਾਰ ਹੋ ਜਾਂਦੇ ਨੇ। ਸ਼੍ਰੇਆ ਨੇ ਕਿਹਾ ਕਿ ਨਕਾਬਪੋਸ਼ ਲੁਟੇਰਿਆਂ ਨੇ ਲੁੱਟ ਦੌਰਾਨ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਸੀ ਅਤੇ ਉਸਦੇ ਢਿੱਡ ਵਿੱਚ ਲੱਤਾਂ ਮਾਰੀਆਂ ਸਨ। ਜ਼ਿਕਰਯੋਗ ਹੈ ਕਿ ਅਜਿਹੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਕਾਰਨ ਆਮ ਲੋਕਾਂ ਅਤੇ ਕਾਰੋਬਾਰੀਆਂ ਦੇ ਵਿੱਚ ਡਰ ਦਾ ਮਾਹੌਲ ਹੈ।
