ਪ੍ਰੋ ਕਬੱਡੀ ਲੀਗ ਸੀਜ਼ਨ 8 ਦੇ ਸ਼ੁੱਕਰਵਾਰ ਨੂੰ ਖੇਡੇ ਗਏ ਫਾਈਨਲ ਮੈਚ ਵਿੱਚ ਤਿੰਨ ਵਾਰ ਦੀ ਚੈਂਪੀਅਨ ਪਟਨਾ ਪਾਈਰੇਟਸ ਨੂੰ ਦਬੰਗ ਦਿੱਲੀ ਕੇਸੀ ਨੂੰ 37-36 ਨਾਲ ਹਰਾ ਕੇ ਪ੍ਰੋ ਕਬੱਡੀ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਡਿਫੈਂਡਰ ਜੋਗਿੰਦਰ ਨਰਵਾਲ ਦੀ ਕਪਤਾਨੀ ਵਾਲੀ ਦਬੰਗ ਦਿੱਲੀ ਨੇ ਪਟਨਾ ਪਾਇਰੇਟਸ ਨੂੰ ਹਰਾ ਕੇ ਪਹਿਲੀ ਵਾਰ ਪ੍ਰੋ ਕਬੱਡੀ ਲੀਗ ਦਾ ਖਿਤਾਬ ਜਿੱਤਿਆ ਹੈ। ਬੈਂਗਲੁਰੂ ‘ਚ ਸ਼ੁੱਕਰਵਾਰ ਨੂੰ ਖੇਡੇ ਗਏ ਖਿਤਾਬੀ ਮੈਚ (ਪ੍ਰੋ ਕਬੱਡੀ ਲੀਗ ਫਾਈਨਲ) ‘ਚ ਦਿੱਲੀ ਦੀ ਟੀਮ ਪਹਿਲੇ ਹਾਫ ਤੋਂ ਬਾਅਦ ਪਛੜ ਰਹੀ ਸੀ ਪਰ ਆਖਰੀ ਪਲਾਂ ‘ਚ ਇਸ ਨੇ ਟੇਬਲ ਬਦਲ ਦਿੱਤਾ। ਅੰਤ ‘ਚ ਦਿੱਲੀ ਸਿਰਫ 1 ਅੰਕ ਨਾਲ ਜਿੱਤ ਗਈ।