ਦੋ ਟੀਮਾਂ, ਜਿਨ੍ਹਾਂ ਨੇ ਆਪਣੀ ਸਮਰੱਥਾ ਤੋਂ ਵੱਧ ਤਾਕਤ ਦਿਖਾਈ, ਪਰ ਵੱਡੀਆਂ ਤਾਕਤਾਂ ਅਤੇ ਕ੍ਰਿਸ਼ਮਈ ਖਿਡਾਰੀਆਂ ਦੀ ਰੁਕਾਵਟ ਨੂੰ ਪਾਰ ਨਹੀਂ ਕਰ ਸਕੀਆਂ। ਫੀਫਾ ਵਿਸ਼ਵ ਕੱਪ 2022 ਵਿੱਚ ਮੋਰੱਕੋ ਅਤੇ ਕ੍ਰੋਏਸ਼ੀਆ ਅਜਿਹੀਆਂ ਦੋ ਟੀਮਾਂ ਸਨ, ਜਿਨ੍ਹਾਂ ਨੇ ਪੂਰੇ ਟੂਰਨਾਮੈਂਟ ਵਿੱਚ ਆਪਣੇ ਪ੍ਰਦਰਸ਼ਨ ਨਾਲ ਹਰ ਨਿਰਪੱਖ ਪ੍ਰਸ਼ੰਸਕ ਦਾ ਦਿਲ ਜਿੱਤ ਲਿਆ ਸੀ, ਪਰ ਸੈਮੀਫਾਈਨਲ ਵਿੱਚ ਹਾਰ ਨਾਲ ਉਨ੍ਹਾਂ ਦੀਆਂ ਖਿਤਾਬ ਜਿੱਤਣ ਦੀਆਂ ਉਮੀਦਾਂ ਟੁੱਟ ਗਈਆਂ। ਇਨ੍ਹਾਂ ਦੋਵਾਂ ਟੀਮਾਂ ਕੋਲ ਸਿਰਫ਼ ਤਸੱਲੀ ਹਾਸਿਲ ਕਰਨ ਦਾ ਆਖਰੀ ਮੌਕਾ ਸੀ ਅਤੇ ਇਸ ਲਈ ਹੋਏ ਮੈਚ ਵਿੱਚ ਸਿਰਫ਼ ਇੱਕ ਟੀਮ ਨੂੰ ਨਿਰਾਸ਼ਾ ਹੀ ਹੱਥ ਲੱਗੀ। ਕ੍ਰੋਏਸ਼ੀਆ ਨੇ ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ ਤੀਜੇ ਸਥਾਨ ਲਈ ਮੈਚ ਵਿੱਚ ਮੋਰੋਕੋ ਨੂੰ 2-1 ਨਾਲ ਹਰਾ ਦਿੱਤਾ ਹੈ।
![croatia beat morocco in 3rd place](https://www.sadeaalaradio.co.nz/wp-content/uploads/2022/12/3f0a4408-98f7-412c-9061-a965d81a58f3-950x499.jpg)