ਪੁਰਤਗਾਲ ਦੇ ਮਹਾਨ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਯੂਟਿਊਬ ‘ਤੇ ਸਭ ਤੋਂ ਤੇਜ਼ੀ ਨਾਲ 10 ਲੱਖ subscribers ਤੱਕ ਪਹੁੰਚਣ ਦਾ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਰੋਨਾਲਡੋ ਨੇ ਬੁੱਧਵਾਰ ਨੂੰ ਆਪਣਾ ਯੂਟਿਊਬ ਚੈਨਲ ਲਾਂਚ ਕੀਤਾ ਸੀ। ਚੈਨਲ ਨੇ ਇੱਕ ਦਿਨ ਤੋਂ ਵੀ ਘੱਟ ਸਮੇਂ ਵਿੱਚ 13 ਮਿਲੀਅਨ (1.3 ਕਰੋੜ) ਤੋਂ ਵੱਧ subscribers ਪ੍ਰਾਪਤ ਕੀਤੇ ਹਨ। ਇਹ ਵੀ ਇੱਕ ਰਿਕਾਰਡ ਹੈ। ਇਸ ਤੋਂ ਪਹਿਲਾਂ, ਇੱਕ ਦਿਨ ਵਿੱਚ ਸਭ ਤੋਂ ਵੱਧ subscribers ਦੀ ਗਿਣਤੀ ਦਾ ਰਿਕਾਰਡ ਹੈਮਸਟਰ ਕੋਮਬੈਟ ਚੈਨਲ ਦੇ ਕੋਲ ਸੀ।
39 ਸਾਲਾ ਪੁਰਤਗਾਲੀ ਫੁੱਟਬਾਲਰ ਨੇ ਬੁੱਧਵਾਰ 21 ਅਗਸਤ ਨੂੰ ਆਪਣਾ ਯੂਟਿਊਬ ਚੈਨਲ ਯੂਆਰ ਕ੍ਰਿਸਟੀਆਨੋ ਲਾਂਚ ਕੀਤਾ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤਾ, ‘ਇੰਤਜ਼ਾਰ ਖਤਮ ਹੋ ਗਿਆ ਹੈ। ਮੇਰਾ YouTube ਚੈਨਲ ਆਖਰਕਾਰ ਲਾਂਚ ਕੀਤਾ ਗਿਆ ਹੈ! ਇਸ ਨਵੀਂ ਯਾਤਰਾ ਵਿੱਚ ਮੇਰੇ ਨਾਲ ਸ਼ਾਮਿਲ ਹੋਵੋ। ਯੂਟਿਊਬ 10 ਲੱਖ subscribers ਵਾਲੇ ਚੈਨਲਾਂ ‘ਤੇ ਗੋਲਡ ਬਟਨ ਭੇਜਦਾ ਹੈ। ਰੋਨਾਲਡੋ ਦੇ ਚੈਨਲ ਨੇ ਸਿਰਫ 90 ਮਿੰਟਾਂ ‘ਚ ਇਹ ਅੰਕੜਾ ਪਾਰ ਕਰ ਲਿਆ ਸੀ। ਯੂਟਿਊਬ ਨੇ ਵੀ 6 ਘੰਟਿਆਂ ਦੇ ਅੰਦਰ ਗੋਲਡ ਬਟਨ ਉਨ੍ਹਾਂ ਦੇ ਘਰ ਭੇਜ ਦਿੱਤਾ।