[gtranslate]

Cristiano Ronaldo ਨੇ ਬਣਾਇਆ ਵਿਸ਼ਵ ਰਿਕਾਰਡ, ਸਭ ਤੋਂ ਵੱਧ ਅੰਤਰਰਾਸ਼ਟਰੀ ਗੋਲ ਕਰਨ ਦਾ ਰਿਕਾਰਡ ਕੀਤਾ ਆਪਣੇ ਨਾਮ

cristiano ronaldo breaks iconic record

ਵਿਸ਼ਵ ਦੇ ਸਰਬੋਤਮ ਫੁਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਇੱਕ ਇਤਿਹਾਸ ਰਚਿਆ ਹੈ। ਦਰਅਸਲ ਰੋਨਾਲਡੋ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ। ਰੋਨਾਲਡੋ ਨੇ ਇਹ ਉਪਲੱਬਧੀ ਈਰਾਨ ਦੇ ਸਾਬਕਾ ਸਟਰਾਈਕਰ ਅਲੀ ਦੇਈ ਦੇ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਤੋੜ ਕੇ ਹਾਸਿਲ ਕੀਤੀ ਹੈ। ਰੋਨਾਲਡੋ ਨੇ ਆਇਰਲੈਂਡ ਵਿਰੁੱਧ ਵਿਸ਼ਵ ਕੱਪ ਕੁਆਲੀਫਾਇਰ ਮੈਚ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਇਹ ਰਿਕਾਰਡ ਆਪਣੇ ਨਾਮ ਕੀਤਾ ਹੈ।ਰੋਨਾਲਡੋ ਦੇ ਦੋ ਗੋਲਾਂ ਦੀ ਬਦੌਲਤ ਪੁਰਤਗਾਲ ਨੇ ਆਇਰਲੈਂਡ ਨੂੰ 2-1 ਨਾਲ ਹਰਾਇਆ ਹੈ। ਪੁਰਤਗਾਲ ਦੀ ਜਿੱਤ ਦਾ ਅੰਤਰ 3-1 ਹੋ ਸਕਦਾ ਸੀ ਪਰ ਰੋਨਾਲਡੋ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਣ ਵਿੱਚ ਅਸਮਰੱਥ ਰਿਹਾ।

ਹਾਲਾਂਕਿ ਮੈਚ ਦੀ ਸ਼ੁਰੂਆਤ ‘ਚ ਆਇਰਲੈਂਡ ਦੀ ਟੀਮ ਨੇ ਬੜ੍ਹਤ ਬਣਾਈ ਹੋਈ ਸੀ। ਜੌਹਨ ਈਗਨ ਨੇ 45 ਵੇਂ ਮਿੰਟ ਵਿੱਚ ਆਇਰਲੈਂਡ ਨੂੰ ਬੜ੍ਹਤ ਦਿਵਾਈ ਸੀ। ਪਰ ਰੋਨਾਲਡੋ ਆਖਰੀ ਮਿੰਟ ਵਿੱਚ ਪੁਰਤਗਾਲ ਦੀ ਵਾਪਸੀ ਕਰਵਾਉਣ ਵਿੱਚ ਕਾਮਯਾਬ ਰਿਹਾ। ਰੋਨਾਲਡੋ ਨੇ ਫਿਰ ਆਪਣਾ 110 ਵਾਂ ਗੋਲ 89 ਵੇਂ ਮਿੰਟ ਵਿੱਚ ਕਰ ਕੇ ਪੁਰਤਗਾਲ ਨੂੰ ਬਰਾਬਰੀ ਕਰਵਾਈ। ਇਸ ਗੋਲ ਨਾਲ ਰੋਨਾਲਡੋ ਨੇ ਅਲੀ ਦੇਈ ਦੇ 109 ਗੋਲ ਦੇ ਨਾਲ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਵੀ ਤੋੜ ਦਿੱਤਾ। ਰੋਨਾਲਡੋ ਨੇ ਫਿਰ injury time ਦੇ ਸਮੇਂ 180 ਵੇਂ ਮੈਚ ਵਿੱਚ ਆਪਣਾ 111 ਵਾਂ ਗੋਲ ਕਰਕੇ ਪੁਰਤਗਾਲ ਦੀ ਜਿੱਤ ਪੱਕੀ ਕੀਤੀ।

ਰੋਨਾਲਡੋ ਨੇ ਇਸ ਬਹੁਤ ਹੀ ਖਾਸ ਪ੍ਰਾਪਤੀ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਰੋਨਾਲਡੋ ਨੇ ਕਿਹਾ, “ਮੈਂ ਬਹੁਤ ਖੁਸ਼ ਹਾਂ, ਸਿਰਫ ਇਸ ਲਈ ਨਹੀਂ ਕਿ ਮੈਂ ਰਿਕਾਰਡ ਤੋੜਿਆ ਬਲਕਿ ਉਨ੍ਹਾਂ ਵਿਸ਼ੇਸ਼ ਪਲਾਂ ਲਈ ਜੋ ਸਾਨੂੰ ਮਿਲੇ। ਮੈਚ ਦੇ ਆਖ਼ਰੀ ਪਲਾਂ ਵਿੱਚ ਦੋ ਗੋਲ ਕਰਨਾ ਬਹੁਤ ਮੁਸ਼ਕਿਲ ਹੈ ਪਰ ਟੀਮ ਨੇ ਜੋ ਕੀਤਾ ਮੈਨੂੰ ਉਸਦੀ ਤਰੀਫ ਕਰਨੀ ਪਵੇਗੀ। ਅਸੀਂ ਅੰਤ ਤੱਕ ਵਿਸ਼ਵਾਸ ਨੂੰ ਕਾਇਮ ਰੱਖਿਆ। ਰੋਨਾਲਡੋ ਨੇ 2004 ਵਿੱਚ ਯੂਰਪੀਅਨ ਚੈਂਪੀਅਨਸ਼ਿਪ ਵਿੱਚ ਪੁਰਤਗਾਲ ਲਈ ਆਪਣਾ ਪਹਿਲਾ ਗੋਲ ਕੀਤਾ ਸੀ।

Leave a Reply

Your email address will not be published. Required fields are marked *