ਭਾਰਤੀ ਕ੍ਰਿਕਟ ਟੀਮ ਦੀ 2007 ਤੇ 2011 ਵਿਸ਼ਵ ਕੱਪ ਜਿੱਤ ਦੇ ਹੀਰੋ ਯੁਵਰਾਜ ਸਿੰਘ ਨੂੰ ਕੋਈ ਵੀ ਦੇਸ਼ ਕਦੇ ਨਹੀਂ ਭੁੱਲ ਸਕਦਾ। 2011 ਵਿਸ਼ਵ ਕੱਪ ‘ਚ ਮੈਨ ਆਫ ਦਿ ਟੂਰਨਾਮੈਂਟ ਰਹੇ ਯੁਵਰਾਜ ਨੇ ਭਾਰਤੀ ਟੀਮ ਦੀ ਵਿਸ਼ਵ ਕੈਪ ਮੁਹਿੰਮ ਨੂੰ ਬੱਲੇ ਅਤੇ ਗੇਂਦ ਦੋਵਾਂ ਨਾਲ ਅੱਗੇ ਲਿਜਾਣ ‘ਚ ਵੱਡਾ ਯੋਗਦਾਨ ਪਾਇਆ ਸੀ। ਇੱਕ ਪਾਸੇ ਜਿੱਥੇ ਉਹ ਮੈਦਾਨ ‘ਤੇ ਪੂਰੀ ਜਾਨ ਲਗਾ ਰਹੇ ਸੀ ਦੂਜੇ ਪਾਸੇ ਯੁਵਰਾਜ ਦਾ ਸਰੀਰ ਇੱਕ ਵੱਖਰੀ ਲੜਾਈ ਲੜ ਰਿਹਾ ਸੀ। ਵਿਸ਼ਵ ਕੱਪ ਜਿੱਤਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਯੁਵਰਾਜ ਜਿਸ ਤਰ੍ਹਾਂ ਕ੍ਰਿਕਟ ਦੇ ਮੈਦਾਨ ‘ਤੇ ਦੂਜੇ ਦੇਸ਼ਾਂ ਨੂੰ ਹਰਾਉਣ ‘ਚ ਭਾਰਤ ਦੇ ਹੀਰੋ ਸਨ, ਉਸੇ ਤਰ੍ਹਾਂ ਉਨ੍ਹਾਂ ਨੇ ਅਸਲ ਜ਼ਿੰਦਗੀ ‘ਚ ਕੈਂਸਰ ਨੂੰ ਹਰਾਇਆ ਹੈ। ਹੁਣ ਦੇਸ਼ ਭਰ ਦੇ ਕ੍ਰਿਕਟ ਪ੍ਰੇਮੀ ਭਾਰਤੀ ਕ੍ਰਿਕਟ ਦੇ ਸਭ ਤੋਂ ਮਸ਼ਹੂਰ ਖੱਬੇ ਹੱਥ ਦੇ ਖਿਡਾਰੀਆਂ ਵਿੱਚੋਂ ਇੱਕ ਯੁਵਰਾਜ ਦੀ ਕਹਾਣੀ ਨੂੰ ਸਿਨੇਮਾ ਦੇ ਪਰਦੇ ‘ਤੇ ਦੇਖਣ ਲਈ ਉਤਸੁਕ ਹਨ। ਅਜਿਹੇ ਲੋਕਾਂ ਲਈ ਹੁਣ ਇੱਕ ਵੱਡੀ ਖਬਰ ਹੈ। ਦਰਅਸਲ ਹੁਣ ਯੁਵਰਾਜ ਸਿੰਘ ਦੀ ਜ਼ਿੰਦਗੀ ‘ਤੇ ਬਾਲੀਵੁੱਡ ਫਿਲਮ ਬਣਨ ਜਾ ਰਹੀ ਹੈ।
![cricketer-yuvraj-singh-biopic](https://www.sadeaalaradio.co.nz/wp-content/uploads/2024/08/WhatsApp-Image-2024-08-21-at-5.15.16-PM-950x535.jpeg)