ਕ੍ਰਿਕਟ ਜਗਤ ‘ਚ ਕਈ ਅਜਿਹੇ ਸਿਤਾਰੇ ਦੇਖਣ ਨੂੰ ਮਿਲੇ ਹਨ, ਜਿਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਤਾਂ ਕਾਫੀ ਨਾਂ ਕਮਾਇਆ ਹੈ ਪਰ ਕਿਸੇ ਨਸ਼ੇ ਦੀ ਲਤ ਕਾਰਨ ਉਨ੍ਹਾਂ ਦਾ ਨਾਂ ਡੁੱਬਣ ‘ਚ ਵੀ ਸਮਾਂ ਨਹੀਂ ਲੱਗਾ। ਹਾਲ ਹੀ ‘ਚ ਆਸਟ੍ਰੇਲੀਆਈ ਟੀਮ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੈੱਲ ਨੂੰ ਲੈ ਕੇ ਵੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਗਲੇਨ ਮੈਕਸਵੈੱਲ ਨੂੰ ਅਚਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮੈਕਸਵੈੱਲ ਨੂੰ ਕਿਸੇ ਵੀ ਤਰ੍ਹਾਂ ਦੀ ਸੱਟ ਨਹੀਂ ਲੱਗੀ ਅਤੇ ਨਾ ਹੀ ਉਨ੍ਹਾਂ ਦੀ ਸਿਹਤ ਖਰਾਬ ਹੋਈ ਪਰ ਰਾਤ ਨੂੰ ਕਾਫੀ ਪਾਰਟੀ ਕਰਨ ਤੋਂ ਬਾਅਦ ਉਹ ਬੇਹੋਸ਼ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਵੈਸਟਇੰਡੀਜ਼ ਖਿਲਾਫ ਹੋਣ ਵਾਲੀ ਵਨਡੇ ਸੀਰੀਜ਼ ਲਈ ਵੀ ਮੈਕਸਵੇਲ ਦਾ ਨਾਂ ਟੀਮ ‘ਚ ਸ਼ਾਮਿਲ ਨਹੀਂ ਹੈ। ਹਾਲਾਂਕਿ ਕ੍ਰਿਕਟ ਆਸਟ੍ਰੇਲੀਆ ਨੇ ਕਿਹਾ ਕਿ ਇਸ ਹਾਦਸੇ ਤੋਂ ਬਾਅਦ ਇਹ ਫੈਸਲਾ ਨਹੀਂ ਲਿਆ ਗਿਆ।
ਦਰਅਸਲ, 7 ਨਿਊਜ਼ ਦੇ ਅਨੁਸਾਰ, ਮੈਕਸਵੈੱਲ ਦੇ ਐਡੀਲੇਡ ਪਹੁੰਚਣ ਤੋਂ ਪਹਿਲਾਂ ਗਲੇਨ ਮੈਕਸਵੈੱਲ ਇੱਕ ਪੱਬ ਵਿੱਚ ਪਹੁੰਚ ਗਿਆ ਸੀ। ਸਾਬਕਾ ਆਸਟਰੇਲੀਆਈ ਤੇਜ਼ ਗੇਂਦਬਾਜ਼ ਬ੍ਰੈਟ ਲੀ ਦਾ ਬੈਂਡ ਸਿਕਸ ਐਂਡ ਆਉਟ ਵੀ ਇਸੇ ਪੱਬ ਵਿੱਚ ਪ੍ਰਦਰਸ਼ਨ ਕਰ ਰਿਹਾ ਸੀ। ਇਸ ਦੌਰਾਨ ਮੈਕਸਵੈੱਲ ਨੇ ਪਾਰਟੀ ‘ਚ ਬਹੁਤ ਜ਼ਿਆਦਾ ਸ਼ਰਾਬ ਪੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਹੋਸ਼ ਉੱਡ ਗਏ। ਇਸ ਕਾਰਨ ਉਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।