ਆਕਲੈਂਡ ਦੇ ਫਲੈਟਾਂ ‘ਚ ਬੀਤੀ ਰਾਤ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਕਈ ਅਮਲੇ ਆਕਲੈਂਡ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਪਹੁੰਚੇ ਸਨ। ਐਮਰਜੈਂਸੀ ਸੇਵਾਵਾਂ ਨੂੰ ਰਾਤ 11.05 ਵਜੇ ਦੇ ਕਰੀਬ ਪੁਆਇੰਟ ਇੰਗਲੈਂਡ ਵਿੱਚ ਫਲੈਟਾਂ ਦੇ ਦੋ ਮੰਜ਼ਿਲਾ ਬਲਾਕ ਵਿੱਚ ਬੁਲਾਇਆ ਗਿਆ ਸੀ। ਚਾਰ ਟਰੱਕ, ਇੱਕ ਪੌੜੀ ਵਾਲਾ ਟਰੱਕ, ਇੱਕ ਸਪੈਸ਼ਲਿਸਟ ਹੈਜ਼ਮੈਟ ਯੂਨਿਟ, ਅਤੇ ਇੱਕ ਸਪੋਰਟ ਵਾਹਨ ਨੂੰ ਮੌਕੇ ‘ਤੇ ਬੁਲਾਇਆ ਗਿਆ ਸੀ। ਜਦੋਂ ਉਹ ਪਹੁੰਚੇ ਅੱਗ ਪੂਰੀ ਤਰਾਂ ਫੈਲ ਚੁੱਕੀ ਸੀ ਪਰ ਰਾਹਤ ਵਾਲੀ ਗੱਲ ਹੈ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ। ਅਮਲੇ ਨੇ ਅੱਗ ਬੁਝਾਉਣ ਲਈ ਰਾਤ ਭਰ ਮੁਸ਼ੱਕਤ ਕੀਤੀ ਸੀ।
