ਅੱਜ ਦੇ ਸਮੇਂ ਵਿੱਚ ਹਰ ਕੋਈ ਡਿਜੀਟਲ ਭੁਗਤਾਨ ਯਾਨੀ ਕਿ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨਾ ਆਸਾਨ ਸਮਝਦਾ ਹੈ। ਲੋਕ ਕ੍ਰੈਡਿਟ ਕਾਰਡਾਂ ਰਾਹੀਂ ਭੁਗਤਾਨ ਕਰਨਾ ਜਿਆਦਾ ਪਸੰਦ ਕਰਦੇ ਹਨ। ਹਾਲਾਂਕਿ ਸਾਡੇ ਕੋਲ ਕ੍ਰੈਡਿਟ ਕਾਰਡ ਦੇ ਬਿੱਲ ਦਾ ਭੁਗਤਾਨ ਕਰਨ ਲਈ ਬਹੁਤ ਸਾਰੇ ਵਿਕਲਪ ਹਨ, ਪਰ ਕਈ ਵਾਰ ਅਸੀਂ ਨਿੱਜੀ ਸਮੱਸਿਆਵਾਂ ਜਾਂ ਕਿਸੇ ਹੋਰ ਕਾਰਨ ਕਰਕੇ ਬਿੱਲ ਦਾ ਭੁਗਤਾਨ ਨਹੀਂ ਕਰ ਪਾਉਂਦੇ ਹਾਂ। ਅਜਿਹੇ ‘ਚ ਸਾਨੂੰ ਜੁਰਮਾਨਾ ਵੀ ਭਰਨਾ ਪੈਂਦਾ ਹੈ। ਜੇਕਰ ਤੁਸੀਂ ਸਮੇਂ ਤੋਂ ਪਹਿਲਾਂ ਬਿੱਲ ਦਾ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ ਕੋਈ ਜੁਰਮਾਨਾ ਨਹੀਂ ਦੇਣਾ ਪੈਂਦਾ।
ਤੁਹਾਨੂੰ ਦੱਸ ਦੇਈਏ ਕਿ ਜਦੋਂ ਵੀ ਅਸੀਂ ਕ੍ਰੈਡਿਟ ਕਾਰਡ ਦੇ ਬਿੱਲ ਦਾ ਭੁਗਤਾਨ ਲੇਟ ਕਰਦੇ ਹਾਂ, ਤਾਂ ਇਸ ਦਾ ਸਿੱਧਾ ਅਸਰ ਸਾਡੇ CIBIL ਸਕੋਰ ‘ਤੇ ਪੈਂਦਾ ਹੈ। ਜੇਕਰ ਸਾਡਾ CIBIL ਸਕੋਰ ਸਹੀ ਨਹੀਂ ਹੈ, ਤਾਂ ਸਾਨੂੰ ਲੋਨ ਲੈਣ ਵਿੱਚ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ, ਜੇਕਰ ਤੁਹਾਨੂੰ ਚਿੰਤਾ ਹੋ ਰਹੀ ਹੈ ਕਿ ਤੁਹਾਨੂੰ ਲੇਟ ਫੀਸ ਅਦਾ ਕਰਨੀ ਪਵੇਗੀ, ਤਾਂ ਇਸ ਬਾਰੇ ਆਰਬੀਆਈ ਦੇ ਕੁੱਝ ਨਿਯਮ ਹਨ। ਤਾਂ ਆਓ ਫਿਰ ਤੁਹਾਨੂੰ ਆਰਬੀਆਈ ਦੇ ਇੰਨਾਂ ਨਿਯਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇ ਦਿੰਦੇ ਹਾਂ।
ਕਿੰਨੇ ਦਿਨਾਂ ਤੱਕ ਨਹੀਂ ਲਗਾਇਆ ਜਾਂਦਾ ਕੋਈ ਜ਼ੁਰਮਾਨਾ
ਦੇਸ਼ ਦੇ ਕੇਂਦਰੀ ਬੈਂਕ ਭਾਰਤੀ ਰਿਜ਼ਰਵ ਬੈਂਕ (RBI) ਦੇ ਨਿਯਮਾਂ ਅਨੁਸਾਰ , ਤੁਸੀ ਬਿਨਾਂ ਕਿਸੇ ਲੇਟ ਫੀਸ ਦੇ ਕ੍ਰੈਡਿਟ ਕਾਰਡ ਬਿੱਲ ਦਾ ਭੁਗਤਾਨ ਕਰ ਸਕਦੇ ਹੋ। ਇਸ ਵਿੱਚ ਜੇਕਰ ਕਾਰਡ ਧਾਰਕ ਤੈਅ ਮਿਤੀ ਤੋਂ ਤਿੰਨ ਦਿਨਾਂ ਬਾਅਦ ਬਿੱਲ ਦਾ ਭੁਗਤਾਨ ਕਰਦਾ ਹੈ ਤਾਂ ਉਸ ਨੂੰ ਕੋਈ ਲੇਟ ਫੀਸ ਨਹੀਂ ਦੇਣੀ ਪਵੇਗੀ। ਇਸ ਤਰ੍ਹਾਂ ਸੋਚੋ ਕਿ ਜੇਕਰ ਤੁਹਾਡੇ ਕ੍ਰੈਡਿਟ ਕਾਰਡ ਦੇ ਬਿੱਲ ਦੇ ਭੁਗਤਾਨ ਦੀ ਆਖਰੀ ਮਿਤੀ 31 ਜੁਲਾਈ ਹੈ ਅਤੇ ਤੁਸੀਂ ਇਸ ਸਮੇਂ ਤੱਕ ਬਿੱਲ ਦਾ ਭੁਗਤਾਨ ਕਰਨ ਦੇ ਯੋਗ ਨਹੀਂ ਹੋ, ਤਾਂ ਤੁਸੀਂ ਬਿਨਾਂ ਕਿਸੇ ਲੇਟ ਫੀਸ ਦੇ 3 ਅਗਸਤ ਤੱਕ ਬਿੱਲ ਦਾ ਭੁਗਤਾਨ ਕਰ ਸਕਦੇ ਹੋ।
ਕੀ ਕ੍ਰੈਡਿਟ ਸਕੋਰ ਪ੍ਰਭਾਵਿਤ ਹੋਵੇਗਾ
ਹੁਣ ਇਸ ਤੋਂ ਬਾਅਦ ਸਵਾਲ ਆਉਂਦਾ ਹੈ ਕਿ ਕੀ ਲੇਟ ਬਿੱਲ ਭੁਗਤਾਨ ਦਾ CIBIL ਸਕੋਰ ‘ਤੇ ਕੋਈ ਅਸਰ ਪੈਂਦਾ ਹੈ, ਤਾਂ ਇਸ ਦੇ ਲਈ RBI ਦੇ ਨਿਯਮ ਹਨ। ਬੈਂਕ ਨਿਯਮਾਂ ਦੇ ਅਨੁਸਾਰ ਜੇਕਰ ਤੁਸੀਂ ਨਿਯਤ ਮਿਤੀ ਤੋਂ 3 ਦਿਨਾਂ ਬਾਅਦ ਬਿੱਲ ਦਾ ਭੁਗਤਾਨ ਕਰਦੇ ਹੋ ਤਾਂ ਤੁਹਾਡੇ CIBIL ਸਕੋਰ ‘ਤੇ ਕੋਈ ਅਸਰ ਨਹੀਂ ਪਵੇਗਾ। ਅਜਿਹੀ ਸਥਿਤੀ ਵਿੱਚ, ਤੁਹਾਨੂੰ 3 ਦਿਨਾਂ ਲਈ ਕ੍ਰੈਡਿਟ ਬਿੱਲ ਭੁਗਤਾਨ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।
ਲੇਟ ਫੀਸ ਕਿੰਨੀ ਹੁੰਦੀ ਹੈ
ਜੇਕਰ ਤੁਸੀਂ 3 ਦਿਨਾਂ ਬਾਅਦ ਬਿੱਲ ਦਾ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ ਲੇਟ ਫੀਸ ਅਦਾ ਕਰਨੀ ਪਵੇਗੀ। ਬੈਂਕ ਤੁਹਾਡੇ ਕ੍ਰੈਡਿਟ ਕਾਰਡ ਦੇ ਅਨੁਸਾਰ ਤੁਹਾਡੇ ਤੋਂ ਲੇਟ ਫੀਸ ਲੈਂਦਾ ਹੈ। ਜੇਕਰ ਤੁਹਾਡਾ ਕ੍ਰੈਡਿਟ ਬਿੱਲ ਜ਼ਿਆਦਾ ਹੈ ਤਾਂ ਤੁਹਾਨੂੰ ਜ਼ਿਆਦਾ ਜੁਰਮਾਨਾ ਦੇਣਾ ਪਵੇਗਾ। ਠੀਕ, ਇਸੇ ਤਰ੍ਹਾਂ ਜੇਕਰ ਬਿੱਲ ਘੱਟ ਆਉਂਦਾ ਹੈ ਤਾਂ ਤੁਹਾਨੂੰ ਘੱਟ ਜੁਰਮਾਨਾ ਦੇਣਾ ਪਵੇਗਾ।
ਉਦਾਹਰਨ ਲਈ, ਭਾਰਤੀ ਸਟੇਟ ਬੈਂਕ 500 ਤੋਂ 1,000 ਰੁਪਏ ਦੇ ਬਿੱਲਾਂ ‘ਤੇ 400 ਰੁਪਏ ਦਾ ਜੁਰਮਾਨਾ ਵਸੂਲਦਾ ਹੈ। ਇਸੇ ਤਰ੍ਹਾਂ 1000 ਰੁਪਏ ਤੋਂ ਲੈ ਕੇ 10,000 ਰੁਪਏ ਤੱਕ 750 ਰੁਪਏ ਲੇਟ ਫੀਸ ਦੇਣੀ ਪੈਂਦੀ ਹੈ।