ਬੀਤੇ ਦਿਨ ਹੈਮਿਲਟਨ ਦੇ ਪੂਰਬ ਵਿੱਚ ਮਨਾਵਾਰੂ (Manawaru ) ਨੇੜੇ ਇੱਕ ਵਾਹਨ ਬਿਜਲੀ ਦੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਚੌਤਾਲੀ ਘਰਾਂ ‘ਚ ਬਿਜਲੀ ਗੁਲ ਹੋ ਗਈ ਸੀ। ਸਵੇਰੇ 5 ਵਜੇ ਤੋਂ ਬਾਅਦ ਅਲੈਗਜ਼ੈਂਡਰ ਰੋਡ ‘ਤੇ ਅੱਗ ਬੁਝਾਊ ਅਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਵਾਹਨ ‘ਚ ਕੋਈ ਵੀ ਫਸਿਆ ਨਹੀਂ ਸੀ ਅਤੇ ਸੇਂਟ ਜੌਹਨ ਐਂਬੂਲੈਂਸ ਦੇ ਬੁਲਾਰੇ ਨੇ ਕਿਹਾ ਕਿ ਹਾਦਸੇ ‘ਚ ਕੋਈ ਜ਼ਖਮੀ ਨਹੀਂ ਹੋਇਆ।
![](https://www.sadeaalaradio.co.nz/wp-content/uploads/2025/02/WhatsApp-Image-2025-02-15-at-10.09.28-AM-950x534.jpeg)