Invercargill ਦੇ ਪੂਰਬ ਵਿੱਚ ਸ਼ਨੀਵਾਰ ਨੂੰ ਯਾਨੀ ਅੱਜ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ Invercargill ਦੇ ਪੂਰਬ ਵਿੱਚ ਅੱਜ ਦੋ ਕਾਰਾਂ ਦੇ ਵਿਚਕਾਰ ਹੋਈ ਟੱਕਰ ਵਿੱਚ ਪੰਜ ਲੋਕ ਗੰਭੀਰ ਰੂਪ ਜ਼ਖਮੀ ਹੋ ਗਏ ਹਨ। ਪੁਲਿਸ ਨੂੰ Tokanui-Gorge ਰੋਡ ਹਾਈਵੇ ‘ਤੇ, ਫਲੇਮਿੰਗ ਰੋਡ ਅਤੇ ਚਿਸ਼ੋਲਮ ਰੋਡ ਦੇ ਵਿਚਕਾਰ, ਦੁਪਹਿਰ ਤੋਂ ਬਾਅਦ ਟੱਕਰ ਹੋਣ ਦੀ ਰਿਪੋਰਟ ਮਿਲੀ ਹੈ।
ਇੱਕ ਪੁਲਿਸ ਬੁਲਾਰੇ ਨੇ ਦੱਸਿਆ, “ਇਸ ਘਟਨਾ ਵਿੱਚ ਪੰਜ ਲੋਕਾਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਅਤੇ ਇੱਕ ਬਚਾਅ ਹੈਲੀਕਾਪਟਰ ਨੂੰ ਘਟਨਾ ਵਾਲੇ ਸਥਾਨ ‘ਤੇ ਸਹਾਇਤਾ ਲਈ ਭੇਜਿਆ ਗਿਆ ਹੈ।” ਫਿਲਹਾਲ ਫਲੇਮਿੰਗ ਰੋਡ ਅਤੇ Mataura Island-Fortrose ਰੋਡ ‘ਤੇ ਡਾਇਵਰਸ਼ਨ ਦੇ ਨਾਲ ਹਾਈਵੇ ਦਾ ਰਸਤਾ ਬੰਦ ਕੀਤਾ ਗਿਆ ਹੈ।