ਬੀਤੇ ਦਿਨ ਵਾਈਕਾਟੋ (Waikato) ਵਿੱਚ ਦੋ ਟਰੱਕਾਂ ਵਿਚਕਾਰ ਭਿਆਨਕ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਵੀ ਹੋਈ ਹੈ। ਇਸ ਹਾਦਸੇ ਤੋਂ ਬਾਅਦ ਸਟੇਟ ਹਾਈਵੇਅ 1 ਬੰਦ ਹੈ। ਪੁਲਿਸ ਦਾ ਕਹਿਣਾ ਹੈ ਕਿ Tirau ਵਿਖੇ ਐਸਐਚ 1 ਦੁਪਹਿਰ ਕਰੀਬ 3.30 ਵਜੇ ਗੰਭੀਰ ਹਾਦਸੇ ਦੇ ਬਾਅਦ ਬੰਦ ਰਿਹਾ। ਇਹ ਹਾਦਸਾ, ਜਿਸ ਵਿੱਚ ਦੋ ਟਰੱਕ ਸ਼ਾਮਿਲ ਸਨ, ਮੇਨ ਰੋਡ ਅਤੇ ਐਸਐਚ 5 ਵਿਚਕਾਰ ਵਾਪਰਿਆ ਹੈ।
ਸੜਕ ਦੇ ਕੁੱਝ ਸਮੇਂ ਲਈ ਬੰਦ ਦੀ ਉਮੀਦ ਹੈ, ਹਾਲਾਂਕਿ ਐਮਰਜੈਂਸੀ ਸੇਵਾਵਾਂ ਘਟਨਾ ਵਾਲੀ ਜਗ੍ਹਾ ਪਹੁੰਚ ਕੇ ਰਾਹਤ ਕਾਰਜ ਚਲਾ ਰਹੀਆਂ ਹਨ। ਪੁਲਿਸ ਨੇ ਬੀਤੀ ਰਾਤ ਪੁਸ਼ਟੀ ਕੀਤੀ ਹੈ ਕਿ ਕਰੈਸ਼ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।