ਵਾਈਕਾਟੋ ਵਿੱਚ ਵੀਰਵਾਰ ਸਵੇਰੇ ਇੱਕ ਕਾਰ ਅਤੇ ਡੀਜ਼ਲ ਟੈਂਕਰ ਦਰਮਿਆਨ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 11 ਵਜੇ ਤਿਰਾਊ ਨੇੜੇ ਵਾਪਰਿਆ ਸੀ। ਇਸ ਹਾਦਸੇ ‘ਚ ਟਰੱਕ ਦਾ ਡਰਾਈਵਰ ਵਾਲ-ਵਾਲ ਬਚ ਗਿਆ ਪਰ ਕਾਰ ਚਾਲਕ ਦੀ ਮੌਤ ਹੋ ਗਈ। ਫਾਇਰ ਐਂਡ ਐਮਰਜੈਂਸੀ ਨੇ ਕਿਹਾ ਕਿ ਡੀਜ਼ਲ ਟੈਂਕਰ ਤੋਂ ਕੋਈ ਲੀਕ ਜਾਂ ਧਮਾਕਾ ਹੋਣ ਦਾ ਖਤਰਾ ਨਹੀਂ ਸੀ।