ਕੋਰੋਨਾ ਕਾਰਨ ਹਰ ਦੇਸ਼ ਦੇ ਵੱਲੋਂ ਕੁੱਝ ਸਖ਼ਤ ਪਬੰਦੀਆਂ ਲਾਗੂ ਕੀਤੀਆਂ ਗਈਆਂ ਸਨ। ਉੱਥੇ ਹੀ ਨਿਊਜ਼ੀਲੈਂਡ ‘ਚ ਵੀ ਸਖਤ ਚੁੱਕੇ ਗਏ ਸੀ, ਪਰ ਹੁਣ ਕੋਰੋਨਾ ਦੇ ਮਾਮਲਿਆਂ ‘ਚ ਕਮੀ ਆਉਣ ਮਗਰੋਂ ਇੰਨ੍ਹਾਂ ਪਬੰਦੀਆਂ ‘ਚ ਵੀ ਢਿੱਲ ਦਿੱਤੀ ਜਾ ਰਹੀ ਹੈ। ਦਰਅਸਲ ਨਿਊਜੀਲੈਂਡ ਸਰਕਾਰ ਨੇ ਨਿਊਜੀਲੈਂਡ ਆਉਣ ਵਾਲੇ ਅੰਤਰ-ਰਾਸ਼ਟਰੀ ਯਾਤਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਸੋਮਵਾਰ 20 ਜੂਨ ਦੀ ਅੱਧੀ ਰਾਤ ਤੋਂ ਦੇਸ਼ ‘ਚ ਪੁੱਜਣ ਵਾਲੇ ਯਾਤਰੀਆਂ ਲਈ ਪ੍ਰੀ-ਡਿਪਾਰਚਰ ਕੋਰੋਨਾ ਟੈਸਟ ਦੀ ਜਰੂਰਤ ਖਤਮ ਕੀਤੀ ਜਾ ਰਹੀ ਹੈ। ਟੈਸਟ ਨੂੰ ਕਰਵਾਉਣ ਲਈ ਸਮਾਂ ਤੇ ਪੈਸੇ ਦੀ ਖੱਜਲ-ਖੁਆਰੀ ਨਿਊਜੀਲੈਂਡ ਆਉਣ ਵਾਲੇ ਯਾਤਰੀਆਂ ਲਈ ਵੱਡੀ ਰੁਕਾਵਟ ਹੈ। ਕੋਵਿਡ ਰਿਸਪਾਂਸ ਮਨਿਸਟਰ ਡਾਕਟਰ ਆਯਸ਼ਾ ਵੇਰਲ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।
