ਨਿਊਜ਼ੀਲੈਂਡ ਵਿੱਚ ਵਾਰ ਫਿਰ ਤੋਂ ਕੋਰੋਨਾ ਦੇ ਕੇਸਾਂ ‘ਚ ਵਾਧਾ ਦੇਖਣ ਨੂੰ ਮਿਲਿਆ ਹੈ। ਬੁੱਧਵਾਰ ਨੂੰ 10,290 ਨਵੇਂ ਕਮਿਊਨਿਟੀ ਕੋਵਿਡ -19 ਕੇਸ ਸਾਹਮਣੇ ਆਏ ਹਨ, ਸਿਹਤ ਮੰਤਰਾਲੇ ਨੇ ਇੰਨ੍ਹਾਂ ਅੰਕੜਿਆਂ ਦੀ ਪੁਸ਼ਟੀ ਕੀਤੀ ਹੈ। ਇਹ ਅੰਕੜੇ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਹਨ। ਉੱਥੇ ਹੀ ਵਾਇਰਸ ਕਾਰਨ ਹਸਪਤਾਲ ਵਿੱਚ 522 ਲੋਕ ਹਨ। ਜਦਕਿ ਦਸ ਲੋਕ ਇੰਟੈਂਸਿਵ ਕੇਅਰ ਜਾਂ ਉੱਚ ਨਿਰਭਰਤਾ ਯੂਨਿਟ ਅਧੀਨ ਹਨ। ਮੰਤਰਾਲੇ ਨੇ ਕੋਵਿਡ-19 ਕਾਰਨ 12 ਲੋਕਾਂ ਦੀ ਮੌਤ ਦਾ ਵੀ ਐਲਾਨ ਕੀਤਾ ਹੈ। ਤਾਜ਼ਾ ਅੰਕੜਿਆਂ ਮਗਰੋਂ ਨਿਊਜ਼ੀਲੈਂਡ ‘ਚ ਕੋਰੋਨਾ ਕਾਰਨ ਹੋਈਆਂ ਕੁੱਲ ਮੌਤਾਂ ਦੀ ਸੰਖਿਆ 1604 ਹੋ ਗਈ ਹੈ। ਉੱਥੇ ਹੀ ਦੇਸ਼ ‘ਚ ਸਰਗਰਮ ਕਮਿਊਨਿਟੀ ਕੇਸਾਂ ਦੀ ਗਿਣਤੀ 53,110 ਹੈ।
