ਟੌਪੋ ਦੇ ਮੇਅਰ ਨੇ ਵਾਇਰਸ ਦੇ ਸਕਾਰਾਤਮਕ (positive ) ਕੇਸ ਦੀ ਪੁਸ਼ਟੀ ਹੋਣ ਤੋਂ ਬਾਅਦ ਕੋਵਿਡ -19 ਵਾਇਰਸ ਨਾਲ ਲੜਨ ਦੀ ਸਹੁੰ ਖਾਧੀ ਹੈ। ਸਿਹਤ ਮੰਤਰਾਲੇ ਨੂੰ ਸ਼ਨੀਵਾਰ ਸਵੇਰੇ ਟੀ ਓਰਾ ਪਬਲਿਕ ਹੈਲਥ ਦੁਆਰਾ ਮਾਮਲੇ ਦੀ ਸੂਚਨਾ ਦਿੱਤੀ ਗਈ ਸੀ। ਮੰਤਰਾਲੇ ਨੇ ਕਿਹਾ ਕਿ ਹਫ਼ਤੇ ਦੇ ਸ਼ੁਰੂ ਵਿੱਚ ਲੱਛਣ ਦਿਖਣ ਤੋਂ ਬਾਅਦ ਵੀਰਵਾਰ ਨੂੰ ਵਿਅਕਤੀ ਦਾ ਟੈਸਟ ਕੀਤਾ ਗਿਆ ਸੀ। ਇਹ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਕਿ ਕੀ ਕਿਸੇ ਪਿਛਲੇ ਮਾਮਲਿਆਂ ਨਾਲ ਕੋਈ ਸਬੰਧ ਹੈ ਜਾ ਨਹੀਂ।
ਟੌਪੋ ਡਿਸਟ੍ਰਿਕਟ ਮੇਅਰ, ਡੇਵਿਡ ਟਰੇਵਾਵਸ ਨੇ ਆਪਣੇ ਇਕ ਬਿਆਨ ‘ਚ ਕਿਹਾ ਕਿ ਉਹ ਜਾਣਦਾ ਸੀ ਕਿ ਕੋਵਿਡ ਆ ਰਿਹਾ ਹੈ, ਪਰ ਉਮੀਦ ਅਤੇ ਪ੍ਰਾਰਥਨਾ ਕਰਨ ਦੇ ਬਾਵਜੂਦ ਅਜਿਹਾ ਨਹੀਂ ਹੋਵੇਗਾ। ਅਸੀਂ ਹੁਣ ਇਸ ਜੰਗ ਨੂੰ ਲੜਨ ਜਾ ਰਹੇ ਹਾਂ। ਅਸੀਂ ਇਸ ਮਹਾਂਮਾਰੀ ਨਾਲ ਲੜਨ ਲਈ ਦੇਸ਼ ਦੇ ਬਾਕੀ ਹਿੱਸਿਆਂ ‘ਚ ਖਾਸ ਤੌਰ ‘ਤੇ ਉੱਤਰ ‘ਚ ਸ਼ਾਮਿਲ ਹੋਏ ਹਾਂ।