ਨਿਊਜ਼ੀਲੈਂਡ ਵਿੱਚ ਲਗਾਤਾਰ ਕੋਰੋਨਾ ਵਾਇਰਸ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਵਿੱਚ ਰੋਜ਼ਾਨਾ ਸਾਹਮਣੇ ਆਉਣ ਵਾਲੇ ਕੇਸਾਂ ਦੀ ਗਿਣਤੀ ਹਰ ਦਿਨ ਲਗਾਤਾਰ ਵੱਧਦੀ ਹੀ ਜਾਂ ਰਹੀ ਹੈ। ਉੱਥੇ ਹੀ ਦੇਸ਼ ਵਾਸੀਆਂ ਨੂੰ ਕੋਰੋਨਾ ਤੋਂ ਬਚਾਉਣ ਦੇ ਲਈ ਕੋਰੋਨਾ ਟੀਕਾਕਰਨ ਵੀ ਜਾਰੀ ਹੈ। ਹਰ ਦੇਸ਼ ਤੇਜ਼ੀ ਨਾਲ ਆਪਣੇ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ਲਗਾ ਰਿਹਾ ਹੈ, ਤਾਂ ਜੋ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਾਇਆ ਜਾਂ ਸਕੇ। ਪਰ ਇਸ ਤੇਜੀ ਦੌਰਾਨ ਲਾਪਰਵਾਹੀ ਦੀਆ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਮੀਡੀਆ ਰਿਪੋਰਟਸ ਵਿੱਚ ਜਾਣਕਰੀ ਸਾਹਮਣੇ ਆਈ ਹੈ ਕਿ ਪੰਜ ਆਕਲੈਂਡ ਵਾਸੀਆਂ ਨੂੰ ਕੋਰੋਨਾ ਵੈਕਸੀਨ ਦੀ ਜਗ੍ਹਾ ਕੋਈ ਹੋਰ ਵੈਕਸੀਨ ਲਗਾਈ ਗਈ ਹੈ ਜੋ ਕਿ ਇੱਕ ਵੱਡੀ ਲਾਪਰਵਾਹੀ ਹੈ। ਦਰਅਸਲ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜ ਆਕਲੈਂਡ ਵਾਸੀ ਜੋ ਪਿਛਲੇ ਮਹੀਨੇ ਕੋਵਿਡ -19 ਟੀਕਾ ਲਗਵਾਉਣ ਲਈ ਆਏ ਸਨ, ਉਨ੍ਹਾਂ ਨੂੰ ਸ਼ਾਇਦ ਇਸ ਦੀ ਬਜਾਏ saline solution ਦੀ ਇੱਕ ਖੁਰਾਕ ਮਿਲੀ ਹੋਵੇ ਪਰ ਸਿਹਤ ਮੰਤਰਾਲੇ ਨੇ ਅਜੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ।
ਇਹ ਗਲਤੀ ਆਕਲੈਂਡ ਦੇ Highbrook ਟੀਕਾਕਰਣ ਕੇਂਦਰ ਵਿੱਚ ਹੋਈ ਹੈ ਜਿਸ ਬਾਰੇ ਸ਼ਾਮ ਨੂੰ ਪਤਾ ਲੱਗਿਆ ਸੀ, ਜਦੋਂ ਸਟਾਫ ਨੂੰ ਪਤਾ ਲੱਗਿਆ ਕਿ ਟੀਕੇ ਦੀ ਇੱਕ ਵਾਧੂ ਸ਼ੀਸ਼ੀ ਅਜੇ ਵੀ ਬਾਕੀ ਹੈ। ਸਿਹਤ ਮੰਤਰਾਲੇ ਦੁਆਰਾ ਇਸਦੀ ਪੁਸ਼ਟੀ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ “ਟੀਕੇ ਦਾ ਭੰਡਾਰ ਪ੍ਰਬੰਧਿਤ ਖੁਰਾਕਾਂ ਦੀ ਗਿਣਤੀ ਨਾਲ ਮੇਲ ਨਹੀਂ ਖਾਂਦਾ।” ਜਾਣਕਾਰੀ ਅਨੁਸਾਰ ਉਸ ਦਿਨ 732 ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ, ਜੋ ਕਿ ਸਮੂਹ 1, 2 ਅਤੇ 3 ਦੇ ਲੋਕਾਂ ਦੇ ਬਣੇ ਹੋਏ ਸਨ। ਕੋਵਿਡ -19 ਟੀਕਾਕਰਣ ਅਤੇ ਟੀਕਾਕਰਣ ਪ੍ਰੋਗਰਾਮ ਦੇ ਰਾਸ਼ਟਰੀ ਨਿਰਦੇਸ਼ਕ ਜੋ ਗਿਬਸ ਨੇ ਕਿਹਾ ਕਿ ਦਿਨ ਦੇ ਅੰਤ ਵਿੱਚ ਪੰਜ ਖੁਰਾਕਾਂ ਦਾ ਕੋਈ ਹਿਸਾਬ ਨਹੀਂ ਸੀ। ਉੱਥੇ ਹੀ ਪ੍ਰਭਾਵਿਤ ਲੋਕਾਂ ਸਬੰਧੀ ਵੀ ਅਜੇ ਕੋਈ ਜਾਣਕਰੀ ਸਾਹਮਣੇ ਨਹੀਂ ਆਈ ਹੈ। ਫਿਲਹਾਲ ਇਸ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।