ਪੂਰੀ ਦੁਨੀਆ ਦੇ ਵਿੱਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਹਰ ਦੇਸ਼ ਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਪਬੰਦੀਆਂ ਲਾਗੂ ਕਰ ਰਹੀ ਹੈ। ਇਸ ਦੌਰਾਨ ਪੂਰੇ ਵਿਸ਼ਵ ਵਿੱਚ ਕੋਰੋਨਾ ਵੈਕਸੀਨ ਵੀ ਲਗਾਈ ਜਾਂ ਰਹੀ ਹੈ। ਟੀਕਾਕਰਨ ਪ੍ਰੋਗਰਾਮ ਵਿੱਚ ਹਰ ਦੇਸ਼ ਨਿਰੰਤਰ ਤੇਜ਼ੀ ਲਿਆ ਰਿਹਾ ਹੈ। ਇਸੇ ਤਹਿਤ ਹੁਣ ਨਿਊਜ਼ੀਲੈਂਡ ਸਰਕਾਰ ਵੀ ਵੱਡੇ ਪੱਧਰ ‘ਤੇ ਕੋਰੋਨਾ ਟੀਕਾਕਰਨ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਇਲਾਵਾ ਬੱਚੇ ਕੋਵਿਡ -19 ਟੀਕਾ ਪ੍ਰਾਪਤ ਕਰਨ ਲਈ ਅਗਲੀ ਕਤਾਰ ਵਿੱਚ ਹੋ ਸਕਦੇ ਹਨ, ਕਿਉਂਕਿ ਸਰਕਾਰ ਦਾ ਟੀਚਾ ਸਮੁੱਚੇ ਸਮਾਜ ਵਿੱਚ ਟੀਕਾਕਰਣ ਦੀ ਵੱਧ ਤੋਂ ਵੱਧ ਦਰ ਨੂੰ ਵਧਾਉਣਾ ਹੈ।
ਸੋਮਵਾਰ ਦੁਪਹਿਰ ਨੂੰ ਕੈਬਨਿਟ ਤੋਂ ਬਾਅਦ ਦੇ ਸੰਬੋਧਨ ਵਿੱਚ ਬੋਲਦਿਆਂ, ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਸਿਹਤ ਮੰਤਰਾਲਾ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦੇ ਟੀਕੇ ਲਗਾਉਣ ਦੀ ਸੰਭਾਵਨਾ ਦੀ ਪੜਚੋਲ ਕਰ ਰਿਹਾ ਹੈ ਤਾਂ ਜੋ ਕਮਿਊਨਿਟੀ ਵਿੱਚ “vulnerable pockets” ਨੂੰ ਖਤਮ ਕੀਤਾ ਜਾ ਸਕੇ, ਅਤੇ ਕੋਵਿਡ ਦੇ ਪ੍ਰਕੋਪ ਤੋਂ ਬਚਾਅ ਕੀਤਾ ਜਾਂ ਸਕੇ।
ਬਲੂਮਫੀਲਡ ਨੇ ਕਿਹਾ, “ਇਹ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਸਾਰੇ ਭਾਈਚਾਰਿਆਂ ਨੂੰ ਟੀਕਾ ਲਗਾਈਏ। ਬਲੂਮਫੀਲਡ ਨੇ ਕਿਹਾ ਕਿ ਬੱਚਿਆਂ ਨੂੰ ਟੀਕਾਕਰਣ ਦਾ ਪ੍ਰਸਤਾਵ ਸਰਕਾਰ ਤੋਂ ਮਨਜ਼ੂਰੀ ਦੀ ਉਡੀਕ ਕਰ ਰਿਹਾ ਹੈ। ਮੌਜੂਦਾ ਪ੍ਰਕੋਪ ਦੌਰਾਨ ਨੌਂ ਸਾਲ ਤੋਂ ਘੱਟ ਉਮਰ ਦੇ 140 ਤੋਂ ਵੱਧ ਬੱਚਿਆਂ ਨੂੰ ਕੋਰੋਨਾ ਵਾਇਰਸ ਨੇ ਆਪਣੀ ਚਪੇਟ ‘ਚ ਲਿਆ ਹੈ, ਜੋ ਕੁੱਲ ਮਾਮਲਿਆਂ ਦਾ ਲੱਗਭਗ 15 ਫੀਸਦੀ ਬਣਦਾ ਹੈ। ਬਲੂਮਫੀਲਡ ਨੇ ਇੱਕ ਵਿਸ਼ੇਸ਼ ਟੀਕਾਕਰਣ ਦਰ ਦੇ ਪਹੁੰਚਣ ਤੋਂ ਬਾਅਦ ਪਾਬੰਦੀਆਂ ਨੂੰ ਸੌਖਾ ਕੀਤੇ ਜਾਣ ਦੇ ਸੰਬੰਧ ਵਿੱਚ ਕੋਈ ਟਿੱਪਣੀ ਨਹੀਂ ਕੀਤੀ, ਪਰ ਸਿਰਫ ਕਿਹਾ ਕਿ ਉਨ੍ਹਾਂ ਦਾ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਗਵਾਉਣਾ ਹੈ।