ਨਿਊਜ਼ੀਲੈਂਡ ‘ਚ ਕੋਰੋਨਾ ਵਾਇਰਸ ਨੇ ਇੱਕ ਵਾਰ ਫਿਰ ਤੋਂ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕੋਵਿਡ -19 ਕਾਰਨ ਸੋਮਵਾਰ ਨੂੰ ਕੈਂਟਰਬਰੀ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਦਰਅਸਲ ਇੱਥੇ ਲਗਭਗ 40 ਸਟਾਫ ਮੈਂਬਰ ਵਾਇਰਸ ਦੀ ਲਪੇਟ ‘ਚ ਆਏ ਹਨ। ਰੰਗੀਓਰਾ ਹਾਈ ਸਕੂਲ ਨੇ ਕੱਲ੍ਹ ਮਾਪਿਆਂ ਨੂੰ ਦੱਸਿਆ ਸੀ ਕਿ ਉਨ੍ਹਾਂ ਕੋਲ ਕਲਾਸਾਂ ਨੂੰ ਕਵਰ ਕਰਨ ਲਈ ਲੋੜੀਂਦਾ ਸਟਾਫ ਨਹੀਂ ਹੈ। ਕ੍ਰਾਈਸਟਚਰਚ ਤੋਂ 30 ਮਿੰਟ ਉੱਤਰ ਵਿਚ ਸਥਿਤ ਰੰਗੀਓਰਾ ਹਾਈ ਸਕੂਲ ਨੇ ਐਤਵਾਰ ਸਵੇਰੇ ਆਪਣੇ ਫੇਸਬੁੱਕ ‘ਤੇ ਸਕੂਲ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।
![covid-19 closes school](https://www.sadeaalaradio.co.nz/wp-content/uploads/2024/02/WhatsApp-Image-2024-02-06-at-7.28.01-AM-950x543.jpeg)