ਟੌਰੰਗੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਭਾਰਤੀ ਨੌਜਵਾਨ ਨੇ ਆਪਣੀ ਘਰਵਾਲੀ ਨਾਲ ਕੁੱਝ ਅਜਿਹਾ ਹੀ ਕੀਤਾ ਹੈ ਜਿਸ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ। ਨੌਜਵਾਨ ‘ਤੇ ਦੋਸ਼ ਹਨ ਕਿ ਉਸ ਨੇ ਇੰਡੀਆ ਤੋਂ ਆਈ ਨਵੀਂ ਵਿਆਹੀ ਪਤਨੀ ਦੀ ਵਾਰ-ਵਾਰ ਕੁੱਟਮਾਰ ਕੀਤੀ ਸੀ ਅਤੇ ਉਸਦੀ ਮਰਜ਼ੀ ਤੋਂ ਬਗੈਰ ਹੀ ਉਸ ਨਾਲ ਸ਼ਰੀਰਿਕ ਸਬੰਧ ਬਣਾਏ ਸਨ। ਇਸੇ ਮਾਮਲੇ ‘ਚ ਅਦਾਲਤ ਨੇ ਨੌਜਵਾਨ ਨੂੰ 7 ਸਾਲ 10 ਮਹੀਨੇ ਦੀ ਸਜ਼ਾ ਸੁਣਾਈ ਸੀ। ਨੌਜਵਾਨ ਨੇ ਇਸ ਸਜ਼ਾ ਦੇ ਖ਼ਿਲਾਫ਼ ਇੱਕ ਅਪੀਲ ਵੀ ਪਾਈ ਸੀ ਪਰ ਅਦਾਲਤ ਨੇ ਉਸ ਨੂੰ ਖਾਰਜ ਕਰ ਦਿੱਤਾ।
ਦੱਸ ਦੇਈਏ ਨੌਜਵਾਨ ਦਾ ਵਿਆਹ 2017 ‘ਚ ਹੋਇਆ ਸੀ, 2018 ‘ਚ ਉਸਦੀ ਪਤਨੀ ਨਿਊਜ਼ੀਲੈਂਡ ਆਈ ਸੀ ਪਰ ਇੱਥੇ ਆਉਣ ਮਗਰੋਂ ਉਸ ਕੋਲ ਵਰਕ ਵੀਜਾ ਨਹੀਂ ਸੀ ਤਾਂ ਉਸਦੇ ਪਤੀ ਨੇ ਉਸਨੂੰ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਲਈ ਕਿਹਾ ਪਰ ਨੌਜਵਾਨ ਮੁਟਿਆਰ ਨੇ ਇਸ ਤੋਂ ਨਾਂਹ ਕਰ ਦਿੱਤੀ। ਇਸੇ ਮਗਰੋਂ ਨੌਜਵਾਨ ਨੇ ਪਤਨੀ ‘ਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ।