ਕੈਂਟਰਬਰੀ ‘ਚ ਇੱਕ ਵੱਡਾ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ, ਦਰਅਸਲ ਇੱਥੇ ਇੱਕ ਘਰ ਨੂੰ ਕਾਰ ਵੱਲੋਂ ਟੱਕਰ ਮਾਰੀ ਗਈ ਹੈ। ਅਹਿਮ ਗੱਲ ਹੈ ਕਿ ਘਰ ਦੇ ਜਿਸ ਕਮਰੇ ਨੂੰ ਕਾਰ ਨੇ ਟੱਕਰ ਮਾਰੀ ਸੀ ਉਸ ਕਮਰੇ ‘ਚ ਪਤੀ ਪਤਨੀ ਸੁੱਤੇ ਹੋਏ ਸੀ। ਪਰ ਰਾਹਤ ਵਾਲੀ ਗੱਲ ਹੈ ਕਿ ਮਲਬਾ ਉੱਪਰ ਡਿੱਗਣ ਦੇ ਬਾਵਜੂਦ ਉਨ੍ਹਾਂ ਦੀ ਜਾਨ ਬਚ ਗਈ। ਇਹ ਘਟਨਾ ਪਿਛਲੇ ਹਫਤੇ ਦੇ ਅੰਤ ‘ਚ ਵਾਪਰੀ ਸੀ। ਲੇਵੇਲਿਨ ਅਤੇ ਸੂ-ਐਨ ਵੈਂਟਰ ਆਪਣੇ ਦੋ ਬੱਚਿਆਂ ਨਾਲ ਕਿਰਾਏ ਦੇ ਘਰ ‘ਚ ਰਹਿੰਦੇ ਹਨ। ਘਟਨਾ ਤੋਂ ਬਾਅਦ, ਸੂ-ਐਨ ਮਲਬੇ ਹੇਠ ਦੱਬ ਗਈ ਸੀ , ਜਦੋਂ ਕਿ ਲੇਵੇਲਿਨ ਉਸਨੂੰ ਬਚਾਉਣ ਲਈ ਜੂਝ ਰਿਹਾ ਸੀ।
ਉਨ੍ਹਾਂ ਕਿਹਾ ਕਿ, “ਮੈਨੂੰ ਨਹੀਂ ਪਤਾ ਕਿ ਮੈਂ ਇਹ ਕਿਵੇਂ ਕੀਤਾ। ਮੇਰੇ ਕੋਲ ਇੱਕ ਪਾਸੇ ਕਾਰ ਸੀ ਅਤੇ ਦੂਜੇ ਪਾਸੇ ਉਸਦਾ ਹੱਥ ਸੀ … ਅਤੇ ਮੈਂ ਉਸਨੂੰ ਬਾਹਰ ਕੱਢਿਆ … ਮੈਨੂੰ ਅਜੇ ਵੀ ਨਹੀਂ ਪਤਾ ਕਿ ਕਿਵੇਂ ਬਾਹਰ ਆਈ।” ਪੁਲਿਸ ਨੇ ਕਿਹਾ ਕਿ 35 ਸਾਲਾ ਡਰਾਈਵਰ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਇਲਜ਼ਾਮ ਲਗਾਏ ਗਏ ਹਨ।