ਲਗਾਤਾਰ ਮਹਿੰਗਾਈ ਦੀ ਮਾਰ ਝੱਲ ਰਹੇ ਨਿਊਜ਼ੀਲੈਂਡ ਵਾਸੀਆਂ ਲਈ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। Countdown ਨੇ ਮੌਸਮੀ ਫਲਾਂ ਅਤੇ ਸਬਜ਼ੀਆਂ ਦੀ ਕੀਮਤ ਨੂੰ ਲੈ ਕੇ ਇੱਕ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਦਰਅਸਲ ਇੱਕ ਚੁਣੌਤੀਪੂਰਨ ਸਾਲ ਤੋਂ ਬਾਅਦ ਆਉਣ ਵਾਲੇ ਹਫ਼ਤਿਆਂ ਵਿੱਚ ਮੌਸਮੀ ਫਲਾਂ ਅਤੇ ਸਬਜ਼ੀਆਂ ਦੀ ਕੀਮਤ ਘਟਣ ਦੀ ਉਮੀਦ ਹੈ। ਜਿਕਰਯੋਗ ਹੈ ਕਿ ਭੋਜਨ ਦੀਆਂ ਕੀਮਤਾਂ 32 ਸਾਲਾਂ ਵਿੱਚ ਸਭ ਤੋਂ ਤੇਜ਼ ਸਾਲਾਨਾ ਦਰ ਨਾਲ ਵਧੀਆਂ ਹਨ, ਫਲਾਂ ਅਤੇ ਸਬਜ਼ੀਆਂ ਵਿੱਚ ਸਾਲ-ਦਰ-ਸਾਲ 23% ਦਾ ਵਾਧਾ ਹੋਇਆ ਹੈ। ਕਾਉਂਟਡਾਉਨ ਸੁਪਰਮਾਰਕੀਟ ਵਪਾਰਕ ਨਿਰਦੇਸ਼ਕ ਪੀਟਰ ਡੀ ਵੇਟ ਨੇ ਕਿਹਾ ਕਿ ਉਤਪਾਦਕ ਹੁਣ ਵਧੇਰੇ ਮੌਸਮੀ ਉਤਪਾਦ ਪ੍ਰਦਾਨ ਕਰ ਰਹੇ ਹਨ।
