ਸ਼ੁੱਕਰਵਾਰ ਨੂੰ ਆਕਲੈਂਡ ਦੇ ਕਾਉਂਟਡਾਊਨ ‘ਚ ਸਮਾਨ ਖਰੀਦਣ ਪਹੁੰਚੇ ਗਾਹਕ ਉਸ ਵੇਲੇ ਸਿਰ ਖੁਰਕ ਦੇ ਰਹਿ ਗਏ ਜਦੋਂ ਉਨ੍ਹਾਂ ਨੇ ਇੱਕ ਕਿੱਲੋ ਚਿਕਨ ਦਾ ਮੁੱਲ $12,590 ਤੇ $12,822 ਲਿਖਿਆ ਪੜ੍ਹਿਆ। ਅਹਿਮ ਗੱਲ ਇਹ ਹੈ ਕਿ ਚਿਕਨ ਦਾ ਸਧਾਰਨ ਮੁੱਲ ਤਾਂ $13 ਸੀ। ਇੱਕ ਹੋਰ ਗੱਲ ਹੈ ਕਿ ਇੱਥੇ ਇੱਕ ਦੋ ਨਹੀਂ ਬਲਕਿ ਪੂਰੀ ਦੀ ਪੂਰੀ ਸ਼ੈਲਫ ‘ਤੇ ਸੈਂਕੜੇ ਪੈਕਟਾਂ ‘ਤੇ ਇਹੀ ਮੁੱਲ ਲਿਖਿਆ ਹੋਇਆ ਸੀ। ਇਹ ਮਾਮਲਾ ਓਦੋਂ ਸਾਹਮਣੇ ਆਇਆ ਸੀ ਜਦੋਂ ਲੋਕਾਂ ਦੇ ਵੱਲੋਂ ਇਸ ਸਬੰਧੀ ਸੋਸ਼ਲ ਮੀਡੀਆ ਤੇ ਫੋਟੋਆਂ ਸਾਂਝੀਆਂ ਕੀਤੀਆਂ ਗਈਆਂ। ਸੋਸ਼ਲ ਮੀਡੀਆ ‘ਤੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਰੇਟ ਗਲਤ ਪ੍ਰਿੰਟਿੰਗ ਦੇ ਕਾਰਨ ਲਿਖਿਆ ਗਿਆ ਸੀ ਜਿਸ ਨੇ ਇੱਕ ਪਲ ਦੇ ਲਈ ਸਭ ਨੂੰ ਸੋਚਾਂ ‘ਚ ਪਾ ਦਿੱਤਾ ਸੀ। ਇਸ ਗਲਤੀ ਦੇ ਲਈ ਕਾਉਂਟਡਾਊਨ ਦੇ ਵੱਲੋਂ ਮੁਆਫੀ ਵੀ ਮੰਗੀ ਗਈ ਹੈ ਅਤੇ ਸਟੋਰ ਵਿੱਚੋਂ ਗਲਤ ਪ੍ਰਿੰਟਿੰਗ ਵਾਲੇ ਚਿਕਨ ਦੇ ਸਾਰੇ ਪੈਕਟ ਹਟਵਾਏ ਗਏ ਹਨ।
