ਮੌਜੂਦਾ ਸਮੇਂ ਦੌਰਾਨ ਨਿਊਜ਼ੀਲੈਂਡ ‘ਚ ਜਿੱਥੇ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜਿਆ ਹੋਇਆ ਹੈ, ਉੱਥੇ ਹੀ ਦੇਸ਼ ਦੇ ਬਹੁਤ ਕਾਰੋਬਾਰ ਵੀ ਕਰਮਚਾਰੀਆਂ ਦੀ ਘਾਟ ਨਾਲ ਜੂਝ ਰਹੇ ਨੇ ਪਰ ਹੁਣ ਕਰਮਚਾਰੀਆਂ ਦੀ ਘਾਟ ਨਾਲ ਜੁੜੀ ਹੀ ਇੱਕ ਹੋਰ ਖਬਰ ਸਾਹਮਣੇ ਆਈ ਹੈ, ਦਰਅਸਲ ਨਿਊਜੀਲੈਂਡ ਦੀਆਂ ਜੇਲਾਂ ਵਿੱਚ ਇਸ ਵੇਲੇ ਕੁਰੇਕਸ਼ਨਜ਼ ਅਧਿਕਾਰੀਆਂ ਦੀ ਭਾਰੀ ਘਾਟ ਹੈ। ਕਰਮਚਾਰੀਆਂ ਦੀ ਕਮੀ ਦਾ ਅੰਦਾਜਾ ਗੱਲ ਤੋਂ ਲਾਇਆ ਜਾ ਸਕਦਾ ਹੈ, ਕਿ ਨਵੇਂ ਅਧਿਕਾਰੀਆਂ ਦੀ ਚੋਣ ਲਈ ਵਿਭਾਗ ਵਲੋਂ ਵੱਖੋ-ਵੱਖ ਤਰ੍ਹਾਂ ਦੇ ਇਸ਼ਤਿਹਾਰਾਂ ਲਈ $8 ਮਿਲੀਅਨ ਦਾ ਬਜਟ ਵੱਖਰਾ ਰੱਖਿਆ ਹੈ। ਇੰਨ੍ਹਾਂ ਇਸ਼ਤਿਹਾਰਾਂ ਵਿੱਚ ਪੇਪਰ, ਟੀਵੀ ਤੇ ਬਿਲਬੋਰਡ ਇਸ਼ਤਿਹਾਰਾਂ ਦੀਆਂ ਸ਼੍ਰੇਣੀਆਂ ਸ਼ਾਮਿਲ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਨਿਊਜੀਲੈਂਡ ਦੀਆਂ 18 ਜੇਲਾਂ ਵਿੱਚ ਕੁੱਲ 3000 ਕਰਮਚਾਰੀਆਂ ਕੰਮ ਕਰ ਰਹੇ ਹਨ ਤੇ ਇਸ ਵੇਲੇ ਇਨ੍ਹਾਂ ਜੇਲਾਂ ਵਿੱਚ 1000 ਕੁਰੇਕਸ਼ਨਜ਼ ਅਧਿਕਾਰੀਆਂ ਦੀ ਕਮੀ ਹੈ।