IPL ਦੇ 15ਵੇਂ ਸੀਜ਼ਨ ‘ਚ ਵੀ ਕੋਰੋਨਾ ਦੀ ਐਂਟਰੀ ਹੋ ਗਈ ਹੈ। ਦਿੱਲੀ ਕੈਪੀਟਲਸ (DC) ਦੇ ਫਿਜ਼ੀਓ ਪੈਟਰਿਕ ਫਰਹਾਰਟ ਕੋਰੋਨਾ ਪੌਜੇਟਿਵ ਪਾਏ ਗਏ ਹਨ। ਇਹ ਜਾਣਕਾਰੀ ਆਈਪੀਐਲ ਵੱਲੋਂ ਜਾਰੀ ਮੀਡੀਆ ਰਿਲੀਜ਼ ਵਿੱਚ ਦਿੱਤੀ ਗਈ ਹੈ। ਫਿਲਹਾਲ ਦਿੱਲੀ ਕੈਪੀਟਲਸ ਦੀ ਮੈਡੀਕਲ ਟੀਮ ਫਰਹਾਰਟ ਦੀ ਨਿਗਰਾਨੀ ਕਰ ਰਹੀ ਹੈ।ਦੱਸ ਦੇਈਏ ਕਿ ਫਿਜ਼ੀਓ ਪੈਟਰਿਕ ਫਰਹਾਰਟ ਦਿੱਲੀ ਕੈਪੀਟਲਸ ਦੇ ਸਹਾਇਕ ਸਟਾਫ ਵਿੱਚ ਸ਼ਾਮਲ ਸਨ। ਸ਼ਨੀਵਾਰ ਯਾਨੀ ਕਿ 16 ਅਪ੍ਰੈਲ ਨੂੰ ਦਿੱਲੀ ਕੈਪੀਟਲਸ ਦੀ ਟੀਮ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਖਿਲਾਫ ਖੇਡੇਗੀ। ਸੋਸ਼ਲ ਮੀਡੀਆ ‘ਤੇ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਆਰਸੀਬੀ ਦੇ ਖਿਲਾਫ ਮੈਚ ਰੱਦ ਕੀਤਾ ਜਾ ਸਕਦਾ ਹੈ, ਪਰ ਅਜੇ ਆਈਪੀਐਲ ਨੇ ਅਧਿਕਾਰਤ ਤੌਰ ‘ਤੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। IPL ਨੇ ਕਿਹਾ- ਦਿੱਲੀ ਕੈਪੀਟਲਜ਼ ਦੇ ਫਿਜ਼ੀਓ ਪੈਟਰਿਕ ਫਰਹਾਰਟ ਕੋਰੋਨਾ ਸੰਕਰਮਿਤ ਪਾਏ ਗਏ ਹਨ। ਫਿਲਹਾਲ ਦਿੱਲੀ ਕੈਪੀਟਲਸ ਦੀ ਮੈਡੀਕਲ ਟੀਮ ਉਨ੍ਹਾਂ ‘ਤੇ ਨਜ਼ਰ ਰੱਖ ਰਹੀ ਹੈ।
ਦਿੱਲੀ ਕੈਪੀਟਲਜ਼ ਨੇ ਹੁਣ ਤੱਕ 4 ਮੈਚ ਖੇਡੇ ਹਨ, ਜਿਸ ‘ਚ ਉਸ ਨੇ ਦੋ ਜਿੱਤੇ ਹਨ ਅਤੇ ਦੋ ਹਾਰੇ ਹਨ। ਪੈਟਰਿਕ ਫਰਹਾਰਟ ਦਿੱਲੀ ਕੈਪੀਟਲਸ ਦੇ ਸਾਰੇ ਖਿਡਾਰੀਆਂ ਦੇ ਸੰਪਰਕ ਵਿੱਚ ਰਹੇ ਹਨ। ਅਜਿਹੇ ‘ਚ ਸਾਰੇ ਖਿਡਾਰੀਆਂ ਦਾ ਕੋਵਿਡ ਟੈਸਟ ਕੀਤਾ ਗਿਆ ਹੈ। ਜੇਕਰ ਕੋਈ ਹੋਰ ਟੈਸਟ ਵਿੱਚ ਸੰਕਰਮਿਤ ਪਾਇਆ ਜਾਂਦਾ ਹੈ, ਤਾਂ ਉਸ ਨੂੰ ਵੀ ਏਕਾਂਤਵਾਸ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ, ਹੋਰ ਖਿਡਾਰੀਆਂ ਦੇ ਸੰਕਰਮਿਤ ਹੋਣ ਦੀ ਸਥਿਤੀ ਵਿੱਚ, ਮੈਚ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ। ਪਿਛਲੇ ਸਾਲ ਵੀ ਬਾਇਓ-ਬਬਲ ‘ਚ ਕੋਰੋਨਾ ਦੇ ਦਾਖਲ ਹੋਣ ਤੋਂ ਬਾਅਦ ਕਈ ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਬਾਅਦ ਬੀਸੀਸੀਆਈ ਨੇ ਆਈਪੀਐਲ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ। ਬਾਅਦ ਵਿੱਚ ਦੂਜੇ ਪੜਾਅ ਦਾ ਸੰਯੁਕਤ ਅਰਬ ਅਮੀਰਾਤ ਵਿੱਚ ਆਯੋਜਨ ਕੀਤਾ ਗਿਆ ਸੀ।
ਕੋਵਿਡ-19 ਨੇ ਕ੍ਰਿਕਟ ਦੀ ਖੇਡ ‘ਤੇ ਕਾਫੀ ਪ੍ਰਭਾਵ ਪਾਇਆ ਹੈ। ਹੁਣ ਆਈਪੀਐਲ ਦੇ ਮੌਜੂਦਾ ਸੀਜ਼ਨ ਵਿੱਚ ਤਾਜ਼ਾ ਘਟਨਾਕ੍ਰਮ ਨੇ ਬੀਸੀਸੀਆਈ ਦੀਆਂ ਮੁਸ਼ਕਿਲਾ ਵਧਾ ਦਿੱਤੀਆਂ ਹਨ। ਪਿਛਲੇ ਸਾਲ ਇੰਗਲੈਂਡ ਦੌਰੇ ‘ਤੇ ਭਾਰਤੀ ਟੀਮ ‘ਚ ਕੋਵਿਡ-19 ਦੇ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਭਾਰਤ ਨੇ ਇੰਗਲੈਂਡ ਦਾ ਦੌਰਾ ਅੱਧ ਵਿਚਾਲੇ ਹੀ ਛੱਡ ਦਿੱਤਾ ਸੀ। ਹੁਣ ਉਸ ਦੌਰੇ ਦਾ ਬਾਕੀ ਬਚਿਆ ਪੰਜਵਾਂ ਟੈਸਟ ਮੈਚ ਜੁਲਾਈ 2022 ਵਿੱਚ ਹੋਣ ਜਾ ਰਿਹਾ ਹੈ।