ਪੂਰੀ ਦੁਨੀਆ ਵਿੱਚ ਕਹਿਰ ਮਚਾ ਰਹੀ ਕੋਰੋਨਾ ਮਹਾਂਮਾਰੀ ਦਾ ਕਹਿਰ ਅਜੇ ਵੀ ਜਾਰੀ ਹੈ। ਭਾਵੇਂ ਹੁਣ ਵਿਸ਼ਵ ਵਿੱਚ ਕੋਰੋਨਾ ਦੇ ਨਵੇਂ ਕੇਸਾਂ ‘ਚ ਕਮੀ ਆਈ ਹੈ, ਪਰ ਖਤਰਾ ਅਜੇ ਵੀ ਬਰਕਰਾਰ ਹੈ। ਇਸ ਦੌਰਾਨ ਹੁਣ ਨਿਊਜ਼ੀਲੈਂਡ ਵਿੱਚ ਵੀ ਖਤਰੇ ਦੀ ਘੰਟੀ ਵੱਜ ਚੁੱਕੀ ਹੈ। ਮੰਗਲਵਾਰ ਨੂੰ ਨਿਊਜ਼ੀਲੈਂਡ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਆਕਲੈਂਡ ਵਿੱਚ ਭਾਈਚਾਰੇ ਵਿੱਚ ਕੋਵਿਡ -19 ਦੇ ਇੱਕ ਕਮਿਊਨਿਟੀ ਕੇਸ ਦੀ ਪਛਾਣ ਕੀਤੀ ਗਈ ਹੈ। ਕਮਿਊਨਿਟੀ ਵਿੱਚ ਕੋਵਿਡ -19 ਦੇ ਇੱਕ ਸਕਾਰਾਤਮਕ ਮਾਮਲੇ ਦੀ ਪਛਾਣ ਅੱਜ ਦੁਪਹਿਰ ਸਮੇਂ ਹੋਈ ਹੈ ਅਤੇ ਹੁਣ ਜਾਂਚ ਅਧੀਨ ਹੈ।
ਕੇਸ ਅਤੇ ਸਰਹੱਦ ਜਾਂ MIQ ਦੇ ਵਿਚਕਾਰ ਕਿਸੇ ਸਬੰਧ ਦੀ ਅਜੇ ਪੁਸ਼ਟੀ ਹੋਣੀ ਬਾਕੀ ਹੈ। ਸਿਹਤ ਮੰਤਰਾਲੇ ਵੱਲੋ ਆਕਲੈਂਡ ਦੇ ਵਾਸੀਆਂ ਨੂੰ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ।