ਮੰਗਲਵਾਰ ਨੂੰ ਬੈਂਗਲੁਰੂ ਦੇ ਸ਼ੈਰਾਟਨ ਗ੍ਰੈਂਡ ਵ੍ਹਾਈਟਫੀਲਡ ‘ਚ ਖੇਡੇ ਜਾਣ ਵਾਲੇ ਪ੍ਰੋ ਕਬੱਡੀ ਲੀਗ ਸੀਜ਼ਨ 8 ਦਾ ਦੂਜਾ ਮੈਚ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਰਾਤ ਨੂੰ ਮਸ਼ਾਲ ਸਪੋਰਟਸ ਨੇ ਕਿਹਾ ਸੀ ਕਿ ਦੋਵਾਂ ਟੀਮਾਂ ਦੇ ਕਈ ਖਿਡਾਰੀ ਕੋਰੋਨਾ ਪੌਜੇਟਿਵ ਹਨ। ਜਿਸ ਕਾਰਨ 25 ਜਨਵਰੀ ਨੂੰ ਇੱਕ ਹੀ ਮੈਚ ਖੇਡਿਆ ਜਾਵੇਗਾ। ਹੁਣ 25 ਤੋਂ 30 ਜਨਵਰੀ ਤੱਕ ਹਰ ਰੋਜ਼ ਸਿਰਫ਼ ਇੱਕ ਮੈਚ ਖੇਡਿਆ ਜਾਵੇਗਾ।
ਪ੍ਰੋ ਕਬੱਡੀ ਲੀਗ ਦੀਆਂ ਦੋ ਟੀਮਾਂ ਦੇ ਕੁੱਝ ਖਿਡਾਰੀਆਂ ਦਾ ਕੋਰੋਨਾ ਟੈਸਟ ਪੌਜੇਟਿਵ ਪਾਇਆ ਗਿਆ ਹੈ, ਜਿਸ ਕਾਰਨ 25 ਤੋਂ 30 ਜਨਵਰੀ ਦਰਮਿਆਨ ਹੋਣ ਵਾਲੇ ਕਈ ਮੈਚਾਂ ਦੇ ਸ਼ੈਡਿਊਲ ਵਿੱਚ ਬਦਲਾਅ ਕੀਤਾ ਗਿਆ ਹੈ। ਸੰਕਰਮਿਤ ਖਿਡਾਰੀਆਂ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਲੀਗ ਪੜਾਅ ਦੇ ਪਹਿਲੇ ਅੱਧ ਦੇ ਸਫਲ ਆਯੋਜਨ ਤੋਂ ਬਾਅਦ, ਪੀਕੇਐਲ ਦੀਆਂ 12 ਵਿੱਚੋਂ ਦੋ ਟੀਮਾਂ ਦੇ ਕੁੱਝ ਖਿਡਾਰੀ ਕੋਰੋਨਾ ਪੌਜੇਟਿਵ ਪਾਏ ਜਾਣ ਕਾਰਨ, ਪੂਰੇ 12 ਖਿਡਾਰੀਆਂ ਨੂੰ ਮੈਦਾਨ ਵਿੱਚ ਉਤਾਰਨਾ ਖ਼ਤਰੇ ਤੋਂ ਖਾਲੀ ਨਹੀਂ ਹੈ। ਜੇਕਰ ਸਭ ਕੁੱਝ ਠੀਕ ਰਿਹਾ ਤਾਂ 31 ਜਨਵਰੀ ਤੋਂ ਹਰ ਰੋਜ਼ ਦੋ ਮੈਚ ਹੋਣਗੇ।