ਕੋਰੋਮੰਡਲ ਪ੍ਰਾਇਦੀਪ ‘ਤੇ ਕੁਕਸ ਬੀਚ ‘ਤੇ 2 ਘਰਾਂ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਅੱਗ ਪਹਿਲਾ 1 ਘਰ ਨੂੰ ਲੱਗੀ ਸੀ ਬਾਅਦ ‘ਚ ਬੀਚਫ੍ਰੰਟ ਦੇ ਇੱਕ ਗੁਆਂਢੀ ਘਰ ਨੂੰ ਅੱਗ ਲੱਗ ਗਈ। ਫਾਇਰ ਅਤੇ ਐਮਰਜੈਂਸੀ ਨਿਊਜ਼ੀਲੈਂਡ (FENZ) ਨੂੰ ਅੱਜ ਦੁਪਹਿਰ 12.33 ਵਜੇ ਦੇ ਕਰੀਬ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ। ਸਥਾਨਕ ਰੇਡੀਓ ਸਟੇਸ਼ਨ ਕੋਰੋਮੰਡਲ ਸੀਐਫਐਮ ਨੇ ਆਪਣੇ ਫੇਸਬੁੱਕ ਪੇਜ ‘ਤੇ ਕਿਹਾ ਕਿ ਵਾਈਟਿੰਗਾ ਤੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਦਿਖਾਈ ਦੇ ਰਿਹਾ ਹੈ। ਇੱਕ ਗਵਾਹ ਨੇ ਦੱਸਿਆ ਕਿ ਸ਼ੁਰੂਆਤੀ ਅੱਗ garage ਵਿੱਚ ਸ਼ੁਰੂ ਹੋਈ ਸੀ ਜਿੱਥੇ ਇੱਕ ਹਾਈਬ੍ਰਿਡ ਕਾਰ ਖੜੀ ਸੀ। ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।
