20 ਸਾਲ ਪਹਿਲਾਂ ਨੌਰਫੋਕ ਟਾਪੂ ‘ਤੇ ਬੇਰਹਿਮੀ ਨਾਲ ਇੱਕ ਕਤਲ ਕਰਨ ਦੇ ਦੋਸ਼ੀ ਵਿਅਕਤੀ ਨੂੰ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਡਿਪੋਰਟ ਕੀਤਾ ਗਿਆ ਹੈ। ਨੈਲਸਨ ਸ਼ੈੱਫ ਗਲੇਨ ਮੈਕਨੀਲ ਨੂੰ ਸਿਡਨੀ ਦੀ ਔਰਤ ਜੈਨੇਲ ਪੈਟਨ ਦੀ ਬੇਰਹਿਮੀ ਨਾਲ ਹੱਤਿਆ ਕਰਨ ਲਈ 2007 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਟਾਪੂ ‘ਤੇ ਪਿਕਨਿਕ ਸਥਾਨ ‘ਤੇ 29 ਸਾਲਾ ਔਰਤ ਦੀ ਲਾਸ਼ ਕਾਲੇ ਪਲਾਸਟਿਕ ਵਿੱਚ ਲਪੇਟੀ ਹੋਈ ਮਿਲੀ ਸੀ। ਮ੍ਰਿਤਕ ਮਹਿਲਾ ਦੇ ਸ਼ਰੀਰ ‘ਤੇ 60 ਤੋਂ ਵੱਧ ਸੱਟਾਂ ਲੱਗੀਆਂ ਹੋਈਆਂ ਸੀ। ਪੈਟਨ ਦੀ ਹੱਤਿਆ ਨੌਰਫੋਕ ਟਾਪੂ ‘ਤੇ 150 ਸਾਲਾਂ ਵਿੱਚ ਪਹਿਲੀ ਹੱਤਿਆ ਸੀ, ਜਿਸ ਨੇ ਵਿਸ਼ਵਵਿਆਪੀ ਸੁਰਖੀਆਂ ਪੈਦਾ ਕੀਤੀਆਂ ਅਤੇ ਚਾਰ ਸਾਲਾਂ ਦੀ ਲੰਮੀ ਜਾਂਚ ਨੂੰ ਸ਼ੁਰੂ ਕੀਤਾ। ਉੱਥੇ ਹੀ ਮੈਕਨੀਲ ਨੂੰ ਡਿਪੋਰਟ ਕਰਕੇ ਕ੍ਰਾਈਸਚਰਚ ਭੇਜਿਆ ਗਿਆ ਹੈ। ਹਾਲਾਂਕਿ ਮੈਕਨੀਲ ਨਿਊਜੀਲੈਂਡ ‘ਚ ਇੱਕ ਸਧਾਰਨ ਵਿਅਕਤੀ ਵਾਂਗ ਹੀ ਰਹੇਗਾ।