ਆਕਲੈਂਡ ਸਣੇ ਨਿਊਜ਼ੀਲੈਂਡ ਵੱਸਦੇ ਭਾਰਤੀਆਂ ਲਈ ਇੱਕ ਖੁਸ਼ਖਬਰੀ ਹੈ। ਭਾਰਤੀਆਂ ਨੂੰ ਹੁਣ ਖੱਜਲ ਖੁਆਰ ਨਹੀਂ ਹੋਣਾ ਪਏਗਾ ਕਿਉਂਕ ਇਸ ਸਾਲ ਦੇ ਅਖੀਰ ਤੱਕ ਆਕਲੈਂਡ ਵਿੱਚ ਪੂਰੀ ਤਰ੍ਹਾਂ ਕਾਰਜਸ਼ੀਲ ਕੌਂਸਲੇਟ ਖੁੱਲਣ ਜਾ ਰਿਹਾ ਹੈ। ਡਾਕਟਰ ਮਦਨ ਮੋਹਨ ਸੇਠੀ ਨੂੰ ਭਾਰਤ ਸਰਕਾਰ ਨੇ ਆਕਲੈਂਡ ਲਈ ਕੌਂਸਲੇਟ ਜਨਰਲ ਆਫ ਇੰਡੀਆ ਵੀ ਐਲਾਨ ਦਿੱਤਾ ਹੈ। ਆਕਲੈਂਡ ਵਿੱਚ ਪੂਰੀ ਤਰ੍ਹਾਂ ਕਾਰਜਸ਼ੀਲ ਇਸ ਕੌਂਸਲੇਟ ਦੇ ਖੁੱਲਣ ਨਾਲ ਭਾਰਤੀਆਂ ਦੇ ਕਈ ਕੰਮ ਬਿਨਾਂ ਖੱਜਲ ਖੁਆਰੀ ਦੇ ਅਤੇ ਘੱਟ ਸਮੇਂ ‘ਚ ਹੋ ਜਾਇਆ ਕਰਨਗੇ।
