[gtranslate]

ਇਨਸਾਨੀਅਤ ਜ਼ਿੰਦਾ ਹੈ, ਜਣੇਪੇ ਦੇ ਦਰਦ ਨਾਲ ਜੂਝ ਰਹੀ ਮਾਂ ਲਈ ਫਰਿਸ਼ਤਾ ਬਣੀਆਂ ਨਿਊਜ਼ੀਲੈਂਡ ਪੁਲਿਸ ਦੀਆਂ ਆਹ ਕਾਂਸਟੇਬਲਾਂ, ਦੋਵਾਂ ਦੀ ਮਦਦ ਨਾਲ ਮਾਂ ਨੇ ਕਾਰ ‘ਚ ਦਿੱਤਾ ਬੱਚੇ ਨੂੰ ਜਨਮ

Constables pay a visit to miracle baby

ਨਿਊਜ਼ੀਲੈਂਡ ਦੇ ਆਕਲੈਂਡ ਤੋਂ ਇੱਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇੱਕ ਮਹਿਲਾ ਨੇ ਪੁਲਿਸ ਦੀ ਕਾਰ ‘ਚ ਬੱਚੇ ਨੂੰ ਜਨਮ ਦਿੱਤਾ ਹੈ। ਮਹਿਲਾ ਕਾਂਸਟੇਬਾਲ ਪੇਰਾਟੀਨ ਤੇ ਓਲੀਵਰ ਦੀ ਸਮਝਦਾਰੀ ਦੇ ਕਾਰਨ ਨੁਰੋਆ ਏਲੀਆ ਨੇ ਕਾਹੁਰਾਂਗੀ ਨਾਮ ਦੀ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ ਹੈ। ਅਹਿਮ ਗੱਲ ਆ ਹੈ ਕਿ ਨੁਰੋਆ ਨੂੰ ਦੋਵਾਂ ਪੁਲਿਸ ਮੁਲਾਜ਼ਮਾਂ ਨੇ ਸਮੇਂ ‘ਤੇ ਸੰਭਾਲਿਆ ਸੀ ਅਤੇ ਉਸਦੀ ਮਦਦ ਕੀਤੀ ਸੀ। ਇਹ ਮਾਮਲਾ 29 ਜੁਲਾਈ ਦਾ ਹੈ ਜਦੋਂ ਦੋਵੇ ਕਾਂਸਟੇਬਲ ਆਕਲੈਂਡ ਸਿਟੀ ਦੇ ਗਰੇਈਜ਼ ਐਵੇਨਿਊ ਵਿੱਚ ਇੱਕ ਟ੍ਰੈਸਪਾਸ ਨੋਟਿਸ ਦੇਣ ਗਏ ਸਨ ਇਸ ਦੌਰਾਨ ਉਨ੍ਹਾਂ ਉਸੇ ਇਮਾਰਤ ਦੀ 8ਵੀਂ ਮੰਜਿਲ ਦੇ ਲਾਉਂਜ ਰੂਮ ‘ਚ ਨੁਰੋਆ ਦੀ ਅਵਾਜ ਸੁਣੀ ਜੋ ਜਣੇਪੇ ਦੇ ਦਰਦ ਕਾਰਨ ਚੀਕ ਰਹੀ ਸੀ। ਇਸ ਦੌਰਾਨ ਐਂਬੂਲੈਂਸ ਵੀ ਨਹੀਂ ਪੁੱਜੀ ਸੀ ਤੇ ਸਕਿਓਰਟੀ ਗਾਰਡ ਵੱਲੋਂ ਮਾਮਲੇ ਦੀ ਜਾਣਕਾਰੀ ਦਿੱਤੇ ਜਾਣ ‘ਤੇ ਦੋਵੇ ਕਾਂਸਟੇਬਲਾਂ ਨੇ ਕਿਸੇ ਤਰੀਕੇ ਚੁੱਕ ਕੇ ਨੁਰੋਆ ਨੂੰ ਆਪਣੀ ਕਾਰ ਕੋਲ ਲੈਕੇ ਆਉਂਦਾ, ਕਿਉਂਕਿ ਦਰਦ ਭਰੀ ਹਾਲਤ ਵਿੱਚ ਨੁਰੋਆ ਤੁਰ ਨਹੀਂ ਪਾ ਰਹੀ ਸੀ। ਗੱਡੀ ‘ਚ ਬਿਠਾਉਣ ਤੋਂ ਬਾਅਦ ਉਨ੍ਹਾਂ ਨੇ ਗੱਡੀ ਦੇ ਸਾਇਰਨ ਸ਼ੁਰੂ ਕੀਤੇ ਤੇ ਆਕਲੈਂਡ ਸਿਟੀ ਹਸਪਤਾਲ ਵੱਲ ਤੁਰ ਪਏ, ਪਰ ਅੱਧ ਰਸਤੇ ਹੀ ਕਾਹੁਰਾਂਗੀ ਦਾ ਜਨਮ ਹੋ ਗਿਆ। ਰਾਹਤ ਵਾਲੀ ਗੱਲ ਹੈ ਕਿ ਦੋਵੇ ਜੱਚਾ-ਬੱਚਾ ਬਿਲਕੁਲ ਤੰਦਰੁਸਤ ਹਨ ਅਤੇ ਬੀਤੇ ਦਿਨੀਂ ਦੋਨੋਂ ਕਾਂਸਟੇਬਲ, ਮਾਂ-ਪੁੱਤ ਨੂੰ ਮਿਲਣ ਤੇ ਕਾਹੁਰਾਂਗੀ ਲਈ ਕਈ ਤਰ੍ਹਾਂ ਦੇ ਉਪਹਾਰ ਲੈ ਕੇ ਮਿਲਣ ਪੁੱਜੀਆਂ ਸਨ। ਜ਼ਿਕਰਯੋਗ ਹੈ ਕਿ ਅਜਿਹੀਆਂ ਉਦਾਹਰਨਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ।

Leave a Reply

Your email address will not be published. Required fields are marked *