ਪੰਜਾਬ ਵਿਧਾਨ ਸਭਾ ਚੋਣ ਦੌਰਾਨ ਆਪਣੇ ਕਾਂਗਰਸ ਵਿਚਾਲੇ ਆਪਸੀ ਕਾਟੋ ਕਲੇਸ਼ ਚੱਲਦਾ ਰਿਹਾ ਹੈ। ਉੱਥੇ ਹੀ ਕਾਂਗਰਸੀ ਸਾਂਸਦ ਮੈਂਬਰ ਪ੍ਰਨੀਤ ਕੌਰ ਦਾ ਆਪਣੀ ਪਾਰਟੀ ਨੂੰ ਲੈ ਕੇ ਬਾਗੀ ਰਵੱਈਆ ਬਰਕਰਾਰ ਹੈ। ਉਨ੍ਹਾਂ ਨੇ ਕਿਹਾ ਕਿ, “ਪੰਜਾਬ ਲੋਕ ਕਾਂਗਰਸ ਦੇ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ ਸੀਟ ਤੋਂ ਜਿੱਤਣ ਵਿੱਚ ਸਫ਼ਲ ਹੋਣਗੇ।”
ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਬਣਾਈ ਪਾਰਟੀ ਪੰਜਾਬ ਲੋਕ ਕਾਂਗਰਸ ਦੀ ਟਿਕਟ ਉੱਤੇ ਚੋਣ ਮੈਦਾਨ ਵਿੱਚ ਹਨ। ਕੈਪਟਨ ਵਲੋਂ ਕਾਂਗਰਸ ਛੱਡਣ ਉੱਤੇ ਕਾਫ਼ੀ ਸਮਾਂ ਪ੍ਰਨੀਤ ਕੌਰ ਨੇ ਚੁਪੀ ਧਾਰ ਲਈ ਸੀ, ਪਰ ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਪ੍ਰਨੀਤ ਕੌਰ ਵਲੋਂ ਕਾਂਗਰਸ ਪ੍ਰਤੀ ਬਾਗ਼ੀ ਸੁਰ ਮਿਲਾਏ ਜਾ ਰਹੇ ਹਨ ਅਤੇ ਆਪਣੇ ਬਿਆਨਾਂ ਨਾਲ ਇਹ ਵੀ ਸਾਬਿਤ ਕਰ ਜਾਂਦੇ ਹਨ ਕਿ ਉਹ ਕਾਂਗਰਸ ਨਾਲ ਨਹੀਂ, ਸਗੋਂ ਆਪਣੇ ਪਰਿਵਾਰ ਨਾਲ ਹਨ।