ਤੁਹਾਡਾ ਇੱਕ ਸ਼ੇਅਰ ਤਸਵੀਰ ਵਿਚਲੀ ਕੁੜੀ ਨੂੰ ਉਸ ਦੇ ਪਰਿਵਾਰ ਨਾਲ ਮਿਲਵਾ ਸਕਦਾ ਹੈ। ਤਸਵੀਰ ‘ਚ ਦਿਖਾਈ ਦੇ ਰਹੀ 15 ਸਾਲਾਂ ਕੁੜੀ ਦੀ ਸੁਰੱਖਿਆਂ ਨੂੰ ਲੈ ਕੇ ਪਰਿਵਾਰ ਸਣੇ ਪ੍ਰਸ਼ਾਸਨ ਨੂੰ ਗੰਭੀਰ ਚਿੰਤਾਵਾਂ ਹਨ ਜੋ ਇਸ ਹਫ਼ਤੇ ਦੇ ਸ਼ੁਰੂ ਵਿੱਚ ਲਾਪਤਾ ਹੋ ਗਈ ਸੀ। ਜੈਡਲੇਗ ਨੂੰ ਆਖਰੀ ਵਾਰ ਮੰਗਲਵਾਰ ਸ਼ਾਮ 6 ਵਜੇ ਹੈਲੈਂਸਵਿਲੇ ਦੇ ਇੱਕ ਪਤੇ ‘ਤੇ ਦੇਖਿਆ ਗਿਆ ਸੀ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਸਦੇ ਆਕਲੈਂਡ ਸ਼ਹਿਰ ਦੇ ਇਲਾਕੇ ਵਿੱਚ ਕਿਤੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ, “ਪੁਲਿਸ ਨੂੰ ਉਸਦੀ ਭਲਾਈ ਲਈ ਚਿੰਤਾ ਹੈ ਅਤੇ ਉਹ ਉਸਨੂੰ ਤੁਰੰਤ ਲੱਭਣਾ ਚਾਹੁੰਦੀ ਹੈ।” ਜੇਕਰ ਕੋਈ ਵੀ ਵਿਅਕਤੀ ਜੇਡੇਲੀ ਨੂੰ ਦੇਖਦਾ ਹੈ ਤਾਂ ਉਸ ਨੂੰ ਜਲਦੀ ਤੋਂ ਜਲਦੀ 111 ‘ਤੇ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ।
