ਤਸਵੀਰ ‘ਚ ਦਿਖਾਈ ਦੇ ਰਹੀ ਕੁੜੀ ਅਮੇਲੀਆ ਹੈ ਜੋ ਕਿ ਆਕਲੈਂਡ ਦੀ ਰਹਿਣ ਵਾਲੀ ਹੈ। ਪਰ ਇਹ ਕੁੜੀ ਪਿਛਲੇ ਐਤਵਾਰ ਤੋਂ ਲਾਪਤਾ ਸੀ ਜਿਸ ਕਾਰਨ ਇਸਦਾ ਪਰਿਵਾਰ ਅਤੇ ਪੁਲਿਸ ਲਗਾਤਾਰ ਚਿੰਤਾ ‘ਚ ਸਨ ਅਤੇ ਇਸਦੀ ਭਾਲ ਕਰ ਰਹੇ ਸਨ। ਉੱਥੇ ਹੀ ਹੁਣ ਪੁਲਿਸ ਨੇ ਕਿਹਾ ਸੀ ਕਿ ਉਹ 15 ਸਾਲ ਦੀ ਅਮੇਲੀਆ ਨੂੰ ਲੱਭਣ ਲਈ ਜਨਤਾ ਦੀ ਮਦਦ ਚਾਹੁੰਦੇ ਹਨ। ਪਰ ਹੁਣ ਰਾਹਤ ਵਾਲੀ ਖ਼ਬਰ ਹੈ ਕਿ ਬੀਤੀ ਸ਼ਾਮ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਮੇਲੀਆ ਲੱਭ ਗਈ ਹੈ ਅਤੇ ਉਹ ਸੁਰੱਖਿਅਤ ਹੈ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅਮੇਲੀਆ ਨੂੰ ਲੱਭਣ ਵਿੱਚ ਮਦਦ ਕੀਤੀ ਸੀ।