ਅੱਜ ਦੇ ਸਮੇਂ ‘ਚ ਕੂੜੇ ਦਾ ਨਿਪਟਾਰਾ ਵੀ ਕਈ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸੇ ਮਸਲੇ ਕਾਰਨ ਆਕਲੈਂਡ ਦੇ ਕਈ ਉਪਨਗਰਾਂ ਦੇ ਵਾਸੀ ਵੀ ਕਾਫੀ ਤੰਗ ਹਨ। ਦਰਅਸਲ ਗੈਰ-ਕਾਨੂੰਨੀ ਡੰਪਿੰਗ ਦੇ ਕਾਰਨ ਨਿਊ ਲਿਨ ਦਾ ਆਰਮੀ ਸੇਲਵੇਸ਼ਨ ਸਟੋਰ ਦੀ ਬਾਹਰ ਵੀ ਸਮਾਨ ਦੇ ਕਈ ਢੇਰ ਲੱਗ ਗਏ ਹਨ। ਇਲਾਕੇ ਦੇ ਰਿਹਾਇਸ਼ੀਆਂ ਦਾ ਕਹਿਣਾ ਹੈ ਕਿ ਗੈਰ-ਕਾਨੂੰਨੀ ਢੰਗ ਨਾਲ ਸਮਾਨ ਇੱਥੇ ਛੱਡਣ ਕਾਰਨ ਚੈਰਿਟੀ ਦੇ ਕੰਮਾਂ ਨੂੰ ਵੀ ਕਾਫੀ ਦਿੱਕਤ ਆ ਰਹੀ ਹੈ।