ਨਿਊਜ਼ੀਲੈਂਡ ਦੇ ਕਾਮੇਡੀਅਨ ਅਤੇ ਅਦਾਕਾਰਾ ਕੈਲ ਵਿਲਸਨ ਦਾ ਸਿਡਨੀ ਦੇ ਹਸਪਤਾਲ ਵਿੱਚ 53 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਕੀਵੀ ਸਟੈਂਡ-ਅੱਪ ਕਾਮੇਡੀਅਨ, ਲੇਖਕ ਅਤੇ ਅਦਾਕਾਰਾ ਕੈਲ ਵਿਲਸਨ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਅੱਜ ਉਨ੍ਹਾਂ ਦੀ ਏਜੰਸੀ ਵੱਲੋਂ ਇੱਕ ਬਿਆਨ ਵਿੱਚ ਕੀਤੀ ਗਈ।
ਟੋਕਨ ਆਰਟਿਸਟਸ ਨੇ ਕਿਹਾ, “ਸਾਨੂੰ ਇਹ ਖਬਰ ਸਾਂਝੀ ਕਰਦੇ ਹੋਏ ਬਹੁਤ ਦੁੱਖ ਹੋਇਆ ਹੈ ਕਿ ਕੈਲ ਵਿਲਸਨ, ਬਹੁਤ ਹੀ ਪਿਆਰੇ ਸਟੈਂਡ ਅੱਪ ਕਾਮੇਡੀਅਨ, ਲੇਖਕ ਅਤੇ ਅਦਾਕਾਰਾ ਦਾ ਅੱਜ ਦਿਹਾਂਤ ਹੋ ਗਿਆ ਹੈ, ਸਿਡਨੀ ਦੇ ਰਾਇਲ ਪ੍ਰਿੰਸ ਐਲਫ੍ਰੇਡ ਹਸਪਤਾਲ ਵਿੱਚ ਇੱਕ ਛੋਟੀ ਬਿਮਾਰੀ ਤੋਂ ਬਾਅਦ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਸੀ ਜਿੱਥੇ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ।” ਵਿਲਸਨ ਮੂਲ ਰੂਪ ਵਿੱਚ ਕ੍ਰਾਈਸਟਚਰਚ ਦੀ ਰਹਿਣ ਵਾਲੀ ਸੀ।