ਜਨਵਰੀ 2023 ਵਿੱਚ, ਕੋਲੰਬੀਆ ਦੇ ਬੋਗੋਟਾ ਵਿੱਚ ਨਸ਼ੇ ਕਾਰਨ ਇੱਕ ਕਤਲ ਹੋਇਆ ਸੀ। ਜਿੱਥੇ ਦੋਸ਼ੀ ਜੌਹਨ ਪੌਲੋਸ ਨੇ ਅਦਾਲਤ ‘ਚ ਗਵਾਹੀ ਦਿੰਦੇ ਹੋਏ ਕਿਹਾ ਕਿ ਉਸ ਨੂੰ ਆਪਣੀ ਪ੍ਰੇਮਿਕਾ ਦਾ ਗਲਾ ਘੁੱਟਣ ਦਾ ਚੇਤਾ ਨਹੀਂ ਹੈ। ਕਿਉਂਕਿ ਉਹ ਨਸ਼ੇ ਦੀ ਹਾਲਤ ‘ਚ ਸੀ। ਹਾਲਾਂਕਿ, ਉਸ ਨੇ ਕਿਹਾ ਕਿ ਉਸ ਨੂੰ ਉਸਦੀ ਲਾਸ਼ ਨੂੰ ਸੂਟਕੇਸ ਵਿੱਚ ਪੈਕ ਕਰਨਾ ਅਤੇ ਕੂੜੇ ਵਿੱਚ ਸੁੱਟਣਾ ਯਾਦ ਹੈ। ਇੱਕ ਰਿਪੋਰਟ ਦੇ ਅਨੁਸਾਰ, ਪੋਸਟਮਾਰਟਮ ਵਿੱਚ ਪਾਇਆ ਗਿਆ ਕਿ ਨੌਜਵਾਨ ਦੀ ਪ੍ਰੇਮਿਕਾ ਵੈਲਨਟੀਨਾ ਦੀ ਮੌਤ “ਗਲਾ ਘੁੱਟਣ” ਕਾਰਨ ਹੋਈ ਸੀ।
ਜਾਣੋ ਕੀ ਹੈ ਸਾਰਾ ਮਾਮਲਾ
ਜਨਵਰੀ 2023 ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਕਰਨ ਦੇ ਦੋਸ਼ੀ ਜੌਨ ਪੌਲੋਸ ਨੇ ਬੋਗੋਟਾ, ਕੋਲੰਬੀਆ ਦੀ ਇੱਕ ਅਦਾਲਤ ਵਿੱਚ ਗਵਾਹੀ ਦਿੱਤੀ ਸੀ ਕਿ ਉਹ ਇੰਨਾ ਨਸ਼ੇ ਵਿੱਚ ਸੀ ਕਿ ਉਸਨੂੰ ਆਪਣੀ ਪ੍ਰੇਮਿਕਾ ਦਾ ਗਲਾ ਘੁੱਟਣ ਦਾ ਚੇਤਾ ਵੀ ਨਹੀਂ ਸੀ। ਪਰ ਅਮਰੀਕਾ ਦੇ ਟੈਨੇਸੀ ਦੇ ਰਹਿਣ ਵਾਲੇ 36 ਸਾਲਾ ਜੌਨ ਪੌਲੋਸ ਨੇ ਬੁੱਧਵਾਰ ਨੂੰ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਔਰਤ ਦੀ ਲਾਸ਼ ਨੂੰ ਸੂਟਕੇਸ ਵਿੱਚ ਪੈਕ ਕਰਕੇ ਕੂੜੇ ਵਿੱਚ ਸੁੱਟਣਾ ਯਾਦ ਹੈ। ਉਸਨੇ ਅਦਾਲਤ ਨੂੰ ਦੱਸਿਆ ਕਿ ਜਦੋਂ ਉਹ ਜਾਗਿਆ ਤਾਂ ਉਸਨੇ ਦੇਖਿਆ ਕਿ ਉਸਦੀ ਪ੍ਰੇਮਿਕਾ, 23 ਸਾਲਾ ਡੀਜੇ ਵੈਲੇਨਟੀਨਾ ਟ੍ਰੇਸਪਲਾਸੀਓਸ, ਜੋ ਉਸਦੇ ਕੋਲ ਸੌਂ ਰਹੀ ਸੀ, ਉਸਦੇ ਗਲੇ ਵਿੱਚ ਜ਼ਿਪ ਟਾਈ ਸੀ। ਜੌਨ ਨੇ ਕਿਹਾ ਕਿ ਉਸਨੇ ਵੈਲੇਨਟੀਨਾ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਜਵਾਬ ਨਹੀਂ ਦਿੱਤਾ। ਜੌਨ ਨੇ ਅੱਗੇ ਕਿਹਾ ਕਿ, ਇਹ ਜਾਣਨ ਤੋਂ ਬਾਅਦ ਕਿ ਉਸਦੀ ਪ੍ਰੇਮਿਕਾ ਦੀ ਮੌਤ ਹੋ ਗਈ ਹੈ, “ਮੈਂ ਪੂਰੀ ਤਰ੍ਹਾਂ ਟੁੱਟ ਗਿਆ ਸੀ, ਮੈਂ ਉਸਨੂੰ ਬਹੁਤ ਪਿਆਰ ਕਰਦਾ ਸੀ।
ਜੌਨ ਨੇ ਦੱਸਿਆ ਕਿ ਉਹ ਅਤੇ ਵੈਲਨਟੀਨਾ ਇਕੱਠੇ ਨਸ਼ੇ ਕਰਦੇ ਸਨ ਅਤੇ ਸ਼ਰਾਬ ਪੀਂਦੇ ਸਨ। ਦ ਨਿਊਯਾਰਕ ਪੋਸਟ ਦੇ ਅਨੁਸਾਰ, ਉਸਨੇ ਦਾਅਵਾ ਕੀਤਾ ਕਿ 22 ਜਨਵਰੀ, 2023 ਨੂੰ ਕਤਲ ਦੀ ਰਾਤ ਨੂੰ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦਾ ਇਕੱਠੇ ਸੇਵਨ ਕਰਨ ਨਾਲ ਅਜਿਹਾ ਪ੍ਰਤੀਕਰਮ ਹੋਇਆ ਕਿ ਉਸਨੂੰ ਕੁਝ ਵੀ ਯਾਦ ਨਹੀਂ ਰਿਹਾ, ਉਹ ਨਸ਼ੇ ਦੀ ਹਾਲਤ ਵਿੱਚ ਸੀ। ਜੌਨ ਪੌਲੋਸ ਨੇ ਅਦਾਲਤ ਨੂੰ ਕਿਹਾ, “ਮੈਂ ਵੈਲੇਨਟੀਨਾ ਨੂੰ ਮਿਲਣ ਤੋਂ ਪਹਿਲਾਂ ਕਦੇ ਵੀ ਡਰੱਗ ਨਹੀਂ ਲਈ ਸੀ। ਉਸਨੇ ਅੱਗੇ ਕਿਹਾ ਕਿ- ਮੈਂ ਨਸ਼ੇ ਕਰਦਾ ਸੀ, ਸ਼ਰਾਬ ਪੀਂਦਾ ਸੀ, ਉਸ ਸਮੇਂ ਮੈਂ ਪੂਰੀ ਤਰ੍ਹਾਂ ਹੋਸ਼ ਵਿੱਚ ਨਹੀਂ ਸੀ, ਅਤੇ ਮੈਨੂੰ ਨਹੀਂ ਪਤਾ ਕਿ ਮੈਂ ਅਜਿਹਾ ਕੀਤਾ ਜਾਂ ਨਹੀਂ। ਹਾਲਾਂਕਿ, ਜੌਨ ਨੇ ਅਦਾਲਤ ਦੇ ਸਾਹਮਣੇ ਮੰਨਿਆ ਕਿ ਉਸਨੇ ਆਪਣੀ ਪ੍ਰੇਮਿਕਾ ਦੀ ਲਾਸ਼ ਦਾ ਨਿਪਟਾਰਾ ਕਰ ਦਿੱਤਾ ਹੈ। ਜਿਸ ਲਈ ਉਸ ਨੇ ਆਪਣੀ ਘਬਰਾਹਟ ਦੀ ਹਾਲਤ ਨੂੰ ਜ਼ਿੰਮੇਵਾਰ ਦੱਸਿਆ। ਉਸ ਨੇ ਅਦਾਲਤ ਨੂੰ ਕਿਹਾ ਕਿ ਉਸ ਨੂੰ ਜੇਲ੍ਹ ਨਾ ਭੇਜਿਆ ਜਾਵੇ।