ਅਮਰੀਕਾ ਦੇ ਕੋਲੋਰਾਡੋ ਸ਼ਹਿਰ ਵਿੱਚ ਚੋਰਾਂ ਨੇ ਇੱਕ ਟਰੱਕ ਦੇ ਤਾਲੇ ਤੋੜ ਕੇ ਲੱਖਾਂ ਡਾਲਰ ਦੀਆਂ ਪੰਜ ਪੇਂਟਿੰਗਾਂ ਚੋਰੀ ਕੀਤੀਆਂ ਹਨ। ਟਰੱਕ ਇੱਕ ਹੋਟਲ ਦੀ ਪਾਰਕਿੰਗ ਵਿੱਚ ਖੜ੍ਹਾ ਸੀ। ਚੋਰੀ ਹੋਈਆਂ ਪੰਜ ਪੇਂਟਿੰਗਾਂ ਦੀ ਕੀਮਤ $400,000 ਦੱਸੀ ਜਾ ਰਹੀ ਹੈ। ਪੇਂਟਿੰਗ ਚੋਰੀ ਹੋਣ ਦੀ ਰਿਪੋਰਟ ਟਰੱਕ ਡਰਾਈਵਰ ਵੱਲੋਂ ਪੁਲਿਸ ਕੋਲ ਦਰਜ ਕਰਵਾ ਦਿੱਤੀ ਗਈ ਹੈ। ਮੁੱਢਲੀ ਜਾਂਚ ਦੌਰਾਨ ਪੁਲਿਸ ਨੇ ਪੇਂਟਿੰਗ ਦੀਆਂ ਕੁੱਝ ਤਸਵੀਰਾਂ ਦੇਖੀਆਂ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਚੋਰੀ ਹੋਈ ਪੇਂਟਿੰਗ Taos ਸੋਸਾਇਟੀ ਆਫ ਆਰਟਿਸਟ ਦੀ ਹੈ, ਜੋ 20ਵੀਂ ਸਦੀ ਦੀ ਦੱਸੀ ਜਾਂਦੀ ਹੈ। Taos ਸੋਸਾਇਟੀ ਆਫ਼ ਆਰਟਿਸਟ ਦੇ ਲੋਕ ਮੈਕਸੀਕੋ ਨਾਲ ਸਬੰਧਿਤ ਹਨ। ਪੇਂਟਿੰਗ ਵਿੱਚ ਪੱਛਮੀ ਅਮਰੀਕਾ ਦਾ ਜੀਵਨ ਦਿਖਾਇਆ ਗਿਆ ਹੈ, ਜੋ ਕਿ ਅਲੋਪ ਹੋ ਗਿਆ ਹੈ।
