ਕਬੱਡੀ ਜਗਤ ਨਾਲ ਜੁੜੀ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ| ਦਰਅਸਲ ਪ੍ਰਸਿੱਧ ਕਬੱਡੀ ਖਿਡਾਰੀ ਤੇ ਕਬੱਡੀ ਦੇ ਬਾਬਾ ਬੋਹੜ ਕੋਚ ਦੇਵੀ ਦਿਆਲ ਸ਼ਰਮਾ ਦਾ ਅੱਜ ਦਿਹਾਂਤ ਹੋ ਗਿਆ ਹੈ | ਕੋਚ ਦੇਵੀ ਦਿਆਲ ਉਹ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਅਨੇਕਾਂ ਹੀ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕੀਤੇ ਹਨ| ਮਾਂ ਖੇਡ ਕਬੱਡੀ ਦੇ ਕੋਚ ਸ਼੍ਰੀ ਦੇਵੀ ਦਿਆਲ ਸ਼ਰਮਾ ਕੁੱਬੇਆਂ ਵਾਲੇ ਦੀ ਖੇਡ ਕਬੱਡੀ ਨੂੰ ਹੁਣ ਤੱਕ ਵੱਡੀ ਦੇਣ ਰਹੀ ਹੈ! ਉਨ੍ਹਾਂ ਨੇ ਆਪਣੇ ਜਵਾਨ ਪੁੱਤ ਦੀ 1999 ‘ਚ ਬਿਮਾਰੀ ਕਾਰਨ ਡੈੱਥ ਹੋਣ ਮਗਰੋਂ ਖੋਲੀ ਟੋਨੀ ਅਲੰਕਾਰ ਕੁੱਬੇ ਕਬੱਡੀ ਐਕਡਮੀ ਸ਼ੁਰੂ ਕੀਤੀ ਸੀ, ਜਿੱਥੇ ਉਨ੍ਹਾਂ ਨੇ 25 ਸਾਲਾਂ ‘ਚ ਹੁਣ ਤੱਕ ਸੈਕੜੇ ਖਿਡਾਰੀ ਤਿਆਰ ਕੀਤੇ ਤੇ ਕਈਆਂ ਲੋੜਵੰਦ ਖਿਡਾਰੀਆਂ ਦੀ ਹੈਲਪ ਕਰ ਚੁੱਕੇ ਨੇ! ਰਿਪੋਰਟਾਂ ਅਨੁਸਾਰ ਕੋਚ ਦੇਵੀ ਦਿਆਲ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਪਰ ਅੱਜ ਇਲਾਜ਼ ਅਧੀਨ ਉਨ੍ਹਾਂ ਦੀ ਮੌਤ ਹੋ ਗਈ|
![coach devi dayal sharma passed away](https://www.sadeaalaradio.co.nz/wp-content/uploads/2024/01/6d6c4bef-f52b-4d5b-9261-b7db84cd4b40-950x534.jpg)