ਸੋਮਵਾਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਤੇ ਪੰਜਾਬ ਵਿਧਾਨ ਸਭਾ ‘ਚ ਜ਼ਬਰਦਸਤ ਹੰਗਾਮਾ ਹੋਇਆ ਹੈ। ਵਿਧਾਨ ਸਭਾ ‘ਚ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਵਿਚਾਲੇ ਤਿੱਖੀ ਬਹਿਸ ਹੋਈ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਵਿਜੀਲੈਂਸ ਦਫ਼ਤਰ ਦੇ ਬਾਹਰ ਆਮ ਆਦਮੀ ਪਾਰਟੀ ਦਾ ਝੰਡਾ ਲਾ ਲਓ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਠੋਕਵਾਂ ਜਵਾਬ ਦਿੱਤਾ। ਉਨ੍ਹਾਂ ਆਖਿਆ ਕਿ ਪੰਜਾਬ ਦਾ ਖ਼ਜ਼ਾਨਾ ਲੁੱਟਣ ਵਾਲੇ ਬਖਸ਼ੇ ਨਹੀਂ ਜਾਣਗੇ। ਉਨ੍ਹਾਂ ਆਖਿਆ ਕਿ ਚਾਹੇ ਆਪਣਾ ਹੋਵੇ ਜਾ ਬੇਗਾਨਾ, ਭ੍ਰਿਸ਼ਟਾਚਾਰੀ, ਭ੍ਰਿਸ਼ਟਾਚਾਰੀ ਹੀ ਹੈ। ਕਈ ਭ੍ਰਿਸ਼ਟਾਚਾਰੀ ਤਾਂ ਅਜੇ ਤੁਹਾਡੇ ਵਿਚਕਾਰ ਬੈਠੇ ਹਨ।
ਉਨ੍ਹਾਂ ਆਖਿਆ ਕਿ ਚਿੰਤਾ ਨਾ ਕਰੋ, ਸਾਰੇ ਭ੍ਰਿਸ਼ਟਾਚਾਰੀਆਂ ਦਾ ਨੰਬਰ ਆਵੇਗਾ। ਕਾਂਗਰਸ ਦੇ ਪੁਰਾਣੇ ਮੁੱਖ ਮੰਤਰੀ ਨੇ ਆਪਣੇ ਭ੍ਰਿਸ਼ਟਾਚਾਰੀਆਂ ਦੀ ਇੱਕ ਲਿਸਟ ਬਣਾਈ ਸੀ, ਪਰ ਤੁਹਾਡੀ ਹਾਈਕਮਾਨ ਨੇ ਲਿਸਟ ਦੱਬ ਲਈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕਾਂ ਦੇ ਇੱਕ ਇੱਕ ਪੈਸੇ ਦਾ ਹਿਸਾਬ ਹੋਵੇਗਾ। ਜਦੋਂ ਭਗਵੰਤ ਮਾਨ ਨੇ ਕਿਹਾ ਕਿ ਮੇਰੀ ਕਮੀਜ ‘ਤੇ ਕੋਈ ਧੱਬੇ ਨਹੀਂ, ਸਿਰਫ਼ ਦਾਗ ਹੀ ਹਨ ਤਾਂ ਪ੍ਰਤਾਪ ਬਾਜਵਾ ਨੇ ਜਵਾਬ ਦਿੰਦਿਆਂ ਭਗਵੰਤ ਮਾਨ ਨੂੰ ਕਿਹਾ ਹੁਣ ਤਾਂ ਤੁਹਾਡੀ ਕਮੀਜ਼ ਫਟ ਜਾਣੀ ਹੈ, ਦਾਗ਼ ਦਾ ਸਵਾਲ ਹੀ ਨਹੀਂ ਰਹਿਣਾ। ਦੱਸ ਦੇਈਏ ਕਿ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਦੂਜਾ ਦਿਨ ਸੀ।
16 ਵੀਂ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ…Live https://t.co/OX5c2euQHX
— Bhagwant Mann (@BhagwantMann) March 6, 2023
ਜਿਹੜੇ ਆਪਣੇ ਆਪ ਨੂੰ ਕਾਂਗਰਸੀ ਦੱਸਦੇ ਸੀ, ਕਿੱਥੇ ਨੇ ਅੱਜ ਕੱਲ੍ਹ ਉਹ ਸਾਰੇ…ਪੰਜਾਬ ‘ਚ ਸਾਡਾ ਮਕਸਦ ਸਾਫ਼ ਹੈ…ਪੰਜਾਬ ਦਾ ਪੈਸਾ ਲੁੱਟਣ ਵਾਲੇ ਭਾਵੇਂ ਜਿਹੜੇ ਮਰਜ਼ੀ ਪਾਰਟੀ ‘ਚ ਚਲੇ ਜਾਣ ਸਭ ‘ਤੇ ਕਾਰਵਾਈ ਹੋਵੇਗੀ… pic.twitter.com/Nojkajl7Wr
— Bhagwant Mann (@BhagwantMann) March 6, 2023
ਮਾਫ਼ੀਏ ਚਲਾਉਣ ਵਾਲਿਆਂ ਦੇ ਚਿੱਠੇ ਬਹੁਤ ਵੱਡੇ ਨੇ…ਸਭ ਦਾ ਨਾਮ ਸਾਹਮਣੇ ਆਊਗਾ…ਜਿਹੜੀਆਂ ਸਰਕਾਰੀ ਖੱਡਾਂ ਅਸੀਂ ਚਲਾਈਆਂ ਜੇ ਇਹਨਾਂ ਦੀ ਨੀਅਤ ਸਾਫ਼ ਹੁੰਦੀ ਪਹਿਲਾਂ ਚਲ ਜਾਂਦੀਆਂ…ਪਰ ਅਫ਼ਸੋਸ ਸਾਰਾ ਧਿਆਨ ਰੇਤੇ ਤੋਂ ਲੋਕਾਂ ਦਾ ਪੈਸਾ ਲੁੱਟਣ ਵੱਲ ਲਗਾ ਦਿੱਤਾ… pic.twitter.com/ifv1c90Hh9
— Bhagwant Mann (@BhagwantMann) March 6, 2023