ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਗੁਜਰਾਤ ਦੇ ਕੱਛ ਵਿੱਚ ਆਯੋਜਿਤ ਇੱਕ ਰੈਲੀ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ ਹੈ। ਇਸ ਦੌਰਾਨ ਮਾਨ ਨੇ ਕਿਹਾ ਕਿ ਦੇਸ਼ ਦੇ ਲੋਕ ਮਿਹਨਤ ਕਰਦੇ ਹਨ ਪਰ ਦੇਸ਼ ਦੇ ਨੇਤਾ ਭ੍ਰਿਸ਼ਟ ਹਨ। ਲੀਡਰ ਖਾਂਦੇ ਨੇ, ਇਸ ਲਈ ਉਨ੍ਹਾਂ ਦੇ ਵਿਦੇਸ਼ੀ ਬੈਂਕਾਂ ਵਿੱਚ ਖਾਤੇ ਨੇ। CM ਮਾਨ ਨੇ ਕੱਛ ‘ਚ ਪੰਜਾਬ ਦੀ ਝਲਕ ਦਿਖਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੱਖਾਂ ਲੋਕਾਂ ਦੇ ਘਰਾਂ ਦੇ ਬਿਜਲੀ ਬਿੱਲ ਜ਼ੀਰੋ ‘ਤੇ ਆ ਰਹੇ ਹਨ।
ਸੀਐਮ ਮਾਨ ਨੇ ਭਾਜਪਾ ‘ਤੇ ‘ਆਪ’ ਨੂੰ ਰੋਕਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਕਿਸੇ ਹੋਟਲ ਜਾ ਮੈਰਿਜ ਪੈਲੇਸ ਨੂੰ ਬੁੱਕ ਕਰਵਾਉਣਾ ਚਾਹੁੰਦੇ ਹਨ ਤਾਂ ਭਾਜਪਾ ਅਜਿਹਾ ਨਹੀਂ ਹੋਣ ਦਿੰਦੀ। ਉਨ੍ਹਾਂ ਕੱਛ ਵਿੱਚ ਸਬਜ਼ੀ ਗਰਾਊਂਡ ਵਿੱਚ ਰੈਲੀ ਦੀ ਇਜਾਜ਼ਤ ਮਿਲਣ ’ਤੇ ਵੀ ਖੁਸ਼ੀ ਪ੍ਰਗਟਾਈ। ਮਾਨ ਨੇ ਕਿਹਾ ਕਿ ‘ਆਪ’ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਅਤੇ ਬਿਜਲੀ ਦੀ ਗੱਲ ਕਰਦੀ ਹੈ। ਪਹਿਲਾਂ ਲੋਕਾਂ ਕੋਲ ਬਦਲਣ ਲਈ ਕੁਝ ਨਹੀਂ ਸੀ।
ਸੀਐਮ ਮਾਨ ਨੇ ਕਿਹਾ ਕਿ ਇਮਾਨਦਾਰੀ ਹੁਣ ‘ਆਪ’ ਸਰਕਾਰ ਦਾ ਬਦਲ ਹੈ। ਕਮਲ ਦਾ ਫੁੱਲ ਚਿੱਕੜ ਵਿੱਚ ਉੱਗਦਾ ਹੈ ਅਤੇ ‘ਆਪ’ ਦਾ ਝਾੜੂ ਚਿੱਕੜ ਨੂੰ ਸਾਫ਼ ਕਰਦਾ ਹੈ। ਮਾਨ ਨੇ ਕਿਹਾ ਕਿ ਅਸੀਂ ਸਿਆਸੀ ਗੰਦਗੀ ਨੂੰ ਸਾਫ਼ ਕਰਾਂਗੇ। ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਚੋਣਾਂ ਵਾਲੇ ਦਿਨ ਜੋ ਬਟਨ ਦੱਬਦੇ ਹੋ, ਉਹ ਕਿਸੇ ਪਾਰਟੀ ਦਾ ਨਹੀਂ, ਸਗੋਂ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਹੈ। ਉਨ੍ਹਾਂ ਲੋਕਾਂ ਨੂੰ ਸਮਝਦਾਰੀ ਨਾਲ ਵੋਟ ਪਾਉਣ ਲਈ ਕਿਹਾ। ਸੀ.ਐਮ ਮਾਨ ਨੇ ਗੁਜਰਾਤ ਦੇ ਕਾਂਡਲਾ ਨਾਲ ਪੰਜਾਬ ਦਾ ਡੂੰਘਾ ਸਬੰਧ ਦੱਸਿਆ। ਉਨ੍ਹਾਂ ਕਿਹਾ ਕਿ ਕੰਡਲਾ ਅਤੇ ਪੰਜਾਬ ਵਿਚਕਾਰ ਸੜਕ ਵਪਾਰਕ ਨਜ਼ਰੀਏ ਤੋਂ ਮਹੱਤਵਪੂਰਨ ਹੈ। ਅੰਤ ਵਿੱਚ ਉਨ੍ਹਾਂ ਨੇ ਇਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਆਪਣਾ ਸੰਬੋਧਨ ਪੂਰਾ ਕੀਤਾ।